ਕੇਂਦਰ ਸਰਕਾਰ ਨੇ ਮੈਡੀਕਲ ਦਾਖਲਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖ਼ਲੇ ਲਈ ਰਾਖਵੇਂਕਰਨ ਦੇ ਨਿਯਮ ਵਿੱਚ ਇੱਕ ਹੋਰ ਕੋਟਾ ਜੋੜਿਆ ਗਿਆ ਹੈ। ਇਹ ਕੋਟਾ ਅੱਤਵਾਦ ਪੀੜਤਾਂ ਲਈ ਹੈ।
ਅੱਤਵਾਦ ਪੀੜਤ ਰਾਖਵਾਂਕਰਨ ਕੋਟਾ ਇਸ ਅਕਾਦਮਿਕ ਸੈਸ਼ਨ ਯਾਨੀ 2022-23 ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਕੇਂਦਰੀ ਪੂਲ ਰਾਹੀਂ ਇਸ ਕੋਟੇ ਦਾ ਫਾਇਦਾ ਲੈ ਸਕਦੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਫੈਸਲੇ ਮੁਤਾਬਕ ਜੰਮੂ-ਕਸ਼ਮੀਰ ਵਿੱਚ ਅਕਾਦਮਿਕ ਸਾਲ 2022-23 ਤੋਂ ਐਮਬੀਬੀਐਸ ਅਤੇ ਬੀਡੀਐਸ ਵਿੱਚ ਅੱਤਵਾਦ ਪੀੜਤਾਂ ਲਈ ਕੋਟਾ ਰਾਖਵਾਂ ਰੱਖਿਆ ਜਾਵੇਗਾ। ਇਹ ਰਾਖਵੀਆਂ ਮੈਡੀਕਲ ਸੀਟਾਂ ਅੱਤਵਾਦ ਪੀੜਤਾਂ ਦੇ ਬੱਚਿਆਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਲਈ ਹੋਣਗੀਆਂ।
ਅੱਤਵਾਦ ਪੀੜਤਾਂ ਲਈ ਲਿਆਂਦੀ ਗਈ ਨਵੀਂ ਰਿਜ਼ਰਵੇਸ਼ਨ ਨੀਤੀ ਦੇ ਤਹਿਤ ਤਰਜੀਹਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਪਹਿਲੀ ਤਰਜੀਹ – ਉਹ ਬੱਚੇ ਜਿਨ੍ਹਾਂ ਦੇ ਮਾਤਾ ਅਤੇ ਪਿਤਾ ਦੋਵੇਂ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ।
ਦੂਜੀ ਤਰਜੀਹ – ਉਹ ਬੱਚੇ ਜਿਨ੍ਹਾਂ ਦੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਅੱਤਵਾਦੀ ਹਮਲੇ ਵਿਚ ਮਾਰਿਆ ਗਿਆ ਹੈ।
ਤੀਜੀ ਤਰਜੀਹ – ਉਹ ਬੱਚੇ ਜਿਨ੍ਹਾਂ ਦੇ ਮਾਪੇ ਕਿਸੇ ਅੱਤਵਾਦੀ ਹਮਲੇ ਵਿੱਚ ਸਥਾਈ ਤੌਰ ‘ਤੇ ਅਪਾਹਜ ਹੋ ਗਏ ਹਨ ਜਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ : ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ CM ਮਾਨ ਨੇ ਆਨੰਦ ਕਾਰਜ ਐਕਟ ਨੂੰ ਲੈ ਕੇ ਕੀਤਾ ਵੱਡਾ ਐਲਾਨ
ਅਜਿਹੇ ਉਮੀਦਵਾਰ ਇਸ ਰਿਜ਼ਰਵੇਸ਼ਨ ਦੇ ਦਾਇਰੇ ਵਿੱਚ ਆਉਣਗੇ ਜੋ ਜੰਮੂ ਅਤੇ ਕਸ਼ਮੀਰ ਦੇ ਸਥਾਈ ਨਿਵਾਸੀ ਹਨ ਜਾਂ ਕੇਂਦਰੀ / ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਰਕਾਰੀ ਕਰਮਚਾਰੀ ਹਨ ਜਿਨ੍ਹਾਂ ਦੀ ਪੋਸਟਿੰਗ ਜੰਮੂ ਅਤੇ ਕਸ਼ਮੀਰ ਵਿੱਚ ਹੋਈ ਹੈ। ਜੰਮੂ-ਕਸ਼ਮੀਰ ‘ਚ ਡੈਪੂਟੇਸ਼ਨ ‘ਤੇ ਕੰਮ ਕਰ ਰਹੇ ਕੇਂਦਰੀ, ਰਾਜ ਜਾਂ ਯੂਟੀ ਕਰਮਚਾਰੀਆਂ ਦੇ ਬੱਚੇ ਵੀ ਇਸ ਰਾਖਵੇਂਕਰਨ ਦੇ ਦਾਇਰੇ ‘ਚ ਆਉਣਗੇ। ਇਸ ਦੀ ਆਖਰੀ ਮਿਤੀ 11 ਨਵੰਬਰ 2022 ਹੈ।
ਵੀਡੀਓ ਲਈ ਕਲਿੱਕ ਕਰੋ -: