ਵਧੀਕ ਸੈਸ਼ਨ ਜੱਜ ਡੀਪੀ ਸਿੰਗਲਾ ਦੀ ਅਦਾਲਤ ਨੇ ਅੱਜ ਕਰੀਬ 35 ਸਾਲ ਪਹਿਲਾਂ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦੀ ਹੱਤਿਆ ਦੇ ਮਾਮਲੇ ਵਿੱਚ ਅਤਿਵਾਦੀ ਸਤਿੰਦਰਜੀਤ ਸਿੰਘ ਮਿੰਟੂ ਨੂੰ ਉਮਰ ਕੈਦ ਅਤੇ 2.10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਇਕ ਸਾਲ ਦੀ ਹੋਰ ਕੈਦ ਹੋ ਸਕਦੀ ਹੈ। ਅਦਾਲਤ ਨੇ ਮਿੰਟੂ ਨੂੰ ਕਤਲ (302) ਦੇ ਤਹਿਤ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ, ਆਰਮਜ਼ ਐਕਟ ਵਿੱਚ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਅਤੇ ਟਾਡਾ ਐਕਟ ਵਿੱਚ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਕੇਸ ਵਿੱਚ ਇਸਤਗਾਸਾ ਪੱਖ ਨੇ 4 ਗਵਾਹ ਪੇਸ਼ ਕੀਤੇ, ਜਿਨ੍ਹਾਂ ਵਿੱਚ 65 ਸਾਲਾ ਚਸ਼ਮਦੀਦ ਨੌਕਰਾਣੀ ਵੀ ਸ਼ਾਮਲ ਹੈ। ਇਸਤਗਾਸਾ ਪੱਖ ਦੇ ਵਕੀਲ ਮਨਦੀਪ ਸਚਦੇਵਾ ਨੇ ਦੱਸਿਆ ਕਿ ਨੌਕਰਾਣੀ ਨੇ ਕਾਤਲ ਮਿੰਟੂ ਨੂੰ ਸਭ ਤੋਂ ਪਹਿਲਾਂ ਦੇਖਿਆ ਸੀ। ਮਾਮਲੇ ਦੀ ਚਸ਼ਮਦੀਦ ਗਵਾਹ ਨੌਕਰਾਣੀ ਨੂੰ UP ਤੋਂ ਟਰੇਸ ਕਰਕੇ ਗਵਾਹੀ ਲਈ ਗਈ ਹੈ।
ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਨੂੰ ਦੇਰ ਸ਼ਾਮ ਕਿਸੇ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਕਿ ਜੇਲ੍ਹ ਦੀਆਂ ਕੰਧਾਂ ਹੁਣ ਉਨ੍ਹਾਂ ਨੂੰ ਰੋਕ ਨਹੀਂ ਸਕਣਗੀਆਂ। ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਵੇਗਾ ਅਤੇ ਦੋਵਾਂ ਭਰਾਵਾਂ ਨਾਲ ਉਹੀ ਕਰੇਗਾ ਜੋ ਉਸ ਨੇ ਸੁਰਿੰਦਰ ਨਾਲ ਕੀਤਾ ਸੀ। ਮੱਕੜ ਨੇ ਦੱਸਿਆ ਕਿ ਫੋਨ ਕਰਨ ਵਾਲਾ ਮਿੰਟੂ ਸੀ, ਜੋ ਨਾਭਾ ਜੇਲ੍ਹ ਵਿੱਚ ਬੰਦ ਸੀ।
ਇਹ ਵੀ ਪੜ੍ਹੋ : ਪਿਓ ਨੇ ਸੁੱਤੇ ਪਏ 5 ਸਾਲਾ ਪੁੱਤ ਦਾ ਵੱਢਿਆ ਗਲਾ, ਮਾਸੂਮ ‘ਤੇ ਜ਼ਰਾ ਨਹੀਂ ਆਇਆ ਤਰਸ
ਜ਼ਿਕਰਯੋਗ ਹੈ ਕਿ GTB ਨਗਰ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਮੱਕੜ ਦੀ 22 ਜਨਵਰੀ 1987 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੌਕਰਾਣੀ ਸਰਵਣ ਕੌਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਨੇ ਕਾਤਲਾਂ ਨੂੰ ਨੀਲੇ ਰੰਗ ਦੇ ਸਕੂਟਰ ’ਤੇ ਆਉਂਦੇ ਦੇਖਿਆ ਸੀ। ਸੁਰਿੰਦਰ ਮੱਕੜ ਦੇ ਸਾਹਮਣੇ ਗੋਲੀ ਮਾਰੀ ਗਈ। ਇੱਕ ਹੋਰ ਨੌਕਰ ਰਾਮ ਬਹਾਦਰ ਦੇ ਨਾਲ-ਨਾਲ ਹਰਭਜਨ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸੁਰਿੰਦਰ ਮੱਕੜ ਦੇ ਘਰ ਕਿਸੇ ਕੰਮ ਲਈ ਆ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਹਰਦੀਪ ਸਿੰਘ ਵਿੱਕੀ ਵਾਸੀ ਬਸਤੀ ਦਾ ਨਿਸ਼ਮੰਦਾਂ ਸਕੂਟਰ ਸਟਾਰਟ ਕਰਕੇ ਖੜ੍ਹਾ ਸੀ। ਅਲੀ ਮੁਹੱਲਾ (ਸ਼ੇਖਾਂ ਬਜ਼ਾਰ) ਦੇ ਸਤਿੰਦਰ ਜੀਤ ਸਿੰਘ ਮਿੰਟੂ, ਰਾਹੋਂ ਦੇ ਹਰਵਿੰਦਰ ਸਿੰਘ ਉਰਫ਼ ਹਰੀ ਸਿੰਘ ਅਤੇ ਹਰਨਾਮਦਾਸਪੁਰਾ ਦੇ ਪਲਵਿੰਦਰ ਸਿੰਘ ਕਾਕਾ ਸੁਰਿੰਦਰ ਮੱਕੜ ‘ਤੇ ਗੋਲੀਆਂ ਚਲਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: