ਪਟਿਆਲਾ : ਪੰਜਾਬ ਵਿੱਚ ਕੋਲੇ ਘਟਦੀ ਸਪਲਾਈ ਕਾਰਨ ਬਿਜਲੀ ਸੰਕਟ ਮੁੜ ਪੈਦਾ ਹੋਣ ਦੇ ਆਸਾਰ ਬਣ ਰਹੇ ਹਨ। ਪੰਜਾਬ ਦੇ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨਾਂ ਕੋਲ ਹੁਣ ਤਿੰਨ ਦਿਨਾਂ ਤੋਂ ਵੀ ਘੱਟ ਸਟਾਕ ਬਚਿਆ ਹੈ।
ਬੇਸ਼ੱਕ 10 ਅਕਤੂਬਰ ਤੋਂ ਬਾਅਦ ਬਿਜਲੀ ਦੀ ਮੰਗ ਘਟਣ ਦੀ ਉਮੀਦ ਹੈ ਪਰ ਜੇਕਰ ਆਉਣ ਵਾਲੇ ਹਫਤੇ ਵਿੱਚ ਕੋਲੇ ਦੀ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਸੂਬੇ ਨੂੰ ਅਜੇ ਵੀ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਲਗਾਤਾਰ ਬਾਰਿਸ਼ਾਂ ਪੈਣ ਕਾਰਨ ਬਿਜਲੀ ਪਲਾਂਟਾਂ ਦੀ ਸਪਲਾਈ ਫਿਲਹਾਲ ਘੱਟ ਹੈ, ਦੂਜੇ ਪਾਸੇ ਪਿਛਲੇ ਮਹੀਨੇ ਪਈ ਵਾਧੂ ਬਾਰਿਸ਼ ਕਰਕੇ ਕੋਲਾ ਖਾਨਾਂ ਵਿੱਚ ਕੋਲਾ ਭਿੱਜਣ ਨਾਲ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ।
ਇਸ ਵੇਲੇ ਬਿਜਲੀ ਦੀ ਮੰਗ ਲਗਭਗ 9,924 ਮੈਗਾਵਾਟ ਹੈ, ਜਿਸ ਵਿੱਚੋਂ ਕੇਂਦਰੀ ਖੇਤਰ 5,010 ਮੈਗਾਵਾਟ, ਪ੍ਰਾਈਵੇਟ ਪਲਾਂਟ 2,510 ਮੈਗਾਵਾਟ, ਦੋ ਸਰਕਾਰੀ ਪਲਾਂਟ 1,091 ਮੈਗਾਵਾਟ, ਜਦੋਂ ਕਿ ਸਰਕਾਰੀ ਮਾਲਕੀ ਵਾਲੇ ਹਾਈਡ੍ਰੋ ਪ੍ਰਾਜੈਕਟ 392 ਮੈਗਾਵਾਟ ਅਤੇ ਸੋਲਰ ਅਤੇ ਬਾਇਓਮਾਸ 291 ਮੈਗਾਵਾਟ ਦੀ ਸਪਲਾਈ ਕਰ ਰਹੇ ਹਨ।
ਇਹ ਵੀ ਵੇਖੋ :
ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੁਤਾਬਕ ਪ੍ਰਾਈਵੇਟ ਪਲਾਂਟਾਂ ਕੋਲ ਤਿੰਨ ਦਿਨਾਂ ਤੋਂ ਘੱਟ ਦਾ ਸਟਾਕ ਹੈ ਅਤੇ ਜੇ ਘੱਟ ਸਮਰੱਥਾ ‘ਤੇ ਚਲਾਇਆ ਜਾਂਦਾ ਹੈ, ਤਾਂ ਇਹ ਕੁਝ ਹੋਰ ਦਿਨਾਂ ਤੱਕ ਚੱਲੇਗਾ। ਤਲਵੰਡੀ ਸਾਬੋ ਕੋਲ 2.5 ਦਿਨਾਂ ਦਾ ਸਟਾਕ ਹੈ, ਜਦਕਿ ਰਾਜਪੁਰਾ ਥਰਮਲ ਕੋਲ 2.9 ਅਤੇ ਗੋਇੰਦਵਾਲ ਸਾਹਿਬ ਕੋਲ 1.9 ਦਿਨਾਂ ਦਾ ਕੋਲਾ ਬਚਿਆ ਹੈ। ਇਸ ਦੌਰਾਨ ਸਰਕਾਰੀ ਮਾਲਕੀ ਵਾਲੇ ਦੋ ਥਰਮਲ ਪਲਾਂਟਾਂ ਵਿੱਚ ਲੜੀਵਾਰ 5.9 ਅਤੇ 7.8 ਦਿਨਾਂ ਦਾ ਕੋਲਾ ਬਾਕੀ ਹੈ।
ਇਹ ਵੀ ਪੜ੍ਹੋ : Big Breaking : CM ਚੰਨੀ ਨੇ ਲਖੀਮਪੁਰ ‘ਚ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ ਕੀਤਾ ਵੱਡਾ ਐਲਾਨ
ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਪੰਜਾਬ ਦੀ ਅਰਥ ਵਿਵਸਥਾ ਨੂੰ ਪ੍ਰਭਾਵਤ ਕਰ ਸਕਦੀ ਹੈ। ਕੋਵਿਡ ਕਰਕੇ ਸੂਬੇ ਵਿੱਚ 10,000 ਤੋਂ ਵੱਧ ਉਦਯੋਗਿਕ ਇਕਾਈਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ ਅਤੇ ਜੇਕਰ ਕਿਸੇ ਹੋਰ ਕਾਰਨ ਕਰਕੇ ਬਾਕੀ ਇਕਾਈਆਂ ਬੰਦ ਹੁੰਦੀਆਂ ਹਨ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ, ਜਿਸ ਦਾ ਸਿੱਧਾ ਅਸਰ ਰੁਜ਼ਗਾਰਾਂ ‘ਤੇ ਪਵੇਗਾ।