ਅੰਮ੍ਰਿਤਸਰ: ਪਿੰਡ ਛਾਪਿਆਂਵਾਲੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ 14 ਸਾਲਾ ਵਿਦਿਆਰਥੀ ਦੀ ਲਾਸ਼ ਛੱਪੜ ਵਿੱਚੋਂ ਬਰਾਮਦ ਹੋਈ। ਇਸ ਖਬਰ ਦਾ ਸਵੇਰੇ ਪਤਾ ਚੱਲਦਿਆਂ ਹੀ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਛਾਪਿਆਂਵਾਲੀ ਦਾ ਸਕੂਲੀ ਵਿਦਿਆਰਥੀ ਹਰਨੂਰ ਸਿੰਘ ਬੀਤੇ ਦਿਨ ਲਾਪਤਾ ਹੋ ਗਿਆ ਸੀ। ਕਮਲਜੀਤ ਕੌਰ ਦੀ ਪਤਨੀ ਸਵਰਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਮਸਕਟ ਗਿਆ ਹੋਇਆ ਹੈ।ਉਸਦਾ ਪੁੱਤਰ ਹਰਨੂਰ ਸਿੰਘ ਸੈਕਰਡ ਹਾਰਟ ਸਕੂਲ, ਉਮਰਾਨੰਗਲ ਵਿੱਚ ਪੜ੍ਹਦਾ ਹੈ।
ਮ੍ਰਿਤਕ ਹਰਨੂਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਰਨੂਰ ਕੱਲ੍ਹ ਸਕੂਲ ਜਾਣ ਲਈ ਨਿਕਲਿਆ ਸੀ ਪਰ ਬਾਅਦ ਵਿੱਚ ਸਿਰਫ ਉਸਦਾ ਬੈਗ ਹੀ ਮਿਿਲਆ ਹਰਨੂਰ ਨਹੀਂ, ਮ੍ਰਿਤਕ ਦੇਹ ਮਿਲਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਸਵੇਰੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਗਏ ਸੀ ਜਿਸ ਤੋਂ ਬਾਅਦ ਜਦ ਉਹ ਵਾਪਿਸ ਆਏ ਤਾਂ ਸ਼ੱਕ ਪੈਣ ਤੇ ਜਦ ਉਨ੍ਹਾਂ ਛੱਪੜ ਤਰਫ ਦੇਖਿਆ ਤਾਂ ਉਸ ਵਿੱਚ ਬੈਲਟ ਦਿਸੀ, ਗੌਰ ਕਰਨ ਤੇ ਉਨ੍ਹਾਂ ਦੇ ਪੁੱਤ ਹਰਨੂਰ ਸਿੰਘ ਦੀ ਲਾਸ਼ ਬਰਾਮਦ ਹੋਈ ਹੈ, ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਹੈ ਪਰ ਇਸ ਸਭ ਦੇ ਪਿੱਛੇ ਕੌਣ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
ਗੱਲਬਾਤ ਦੌਰਾਨ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 12 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਛਾਪਿਆਂਵਾਲੀ ਤੋਂ ਹਰਨੂਰ ਸਿੰਘ (14) ਨਾਮ ਦਾ ਲੜਕਾ ਕਿਸੇ ਨੇ ਅਗਵਾ ਕਰ ਲਿਆ ਹੈ ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਵੱਖ ਵੱਖ ਪਹਿਲੂਆਂ ਤੇ ਜਾਂਚ ਆਰੰਭ ਕੀਤੀ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਹਰਨੂਰ ਸਿੰਘ ਦੀ ਲਾਸ਼ ਛੱਪੜ ਵਿੱਚੋਂ ਮਿਲੀ ਹੈ, ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਨੇ ਧਾਰਾ 365 ਆਈਪੀਸੀ ਤਹਿਤ ਕੇਸ ਦਰਜ ਕੀਤਾ ਸੀ, ਜਿਸ ਨੂੰ ਹੁਣ 302 ਵਿੱਚ ਬਦਲ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਹਾਊਸ ਭੇਜਿਆ ਗਿਆ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ‘ਚ ਵਾਪਰਿਆ ਦਰਦਨਾਕ ਹਾਦਸਾ: ਭੱਠੀ ‘ਚੋਂ ਮਜ਼ਦੂਰਾਂ ‘ਤੇ ਡਿੱਗਿਆ ਗਰਮ ਲੋਹਾ, 10 ਤੋਂ ਵੱਧ ਝੁਲਸੇ, 5 ਦੀ ਹਾਲਤ ਨਾਜ਼ੁਕ