The captain told Khattar : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣੇ ਦੇ ਆਪਣੇ ਹਮਰੁਤਬਾ ਵੱਲੋਂ ਅਖੌਤੀ ਕਾਲ ਰਿਕਾਰਡਾਂ ਨੂੰ ਪੂਰੀ ਤਰ੍ਹਾਂ ਧੋਖਾਧੜੀ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਹੀ ਦਫਤਰ ਦੇ ਰਜਿਸਟਰ ਦਾ ਇਕ ਪੰਨਾ ਉਜਾਗਰ ਕਰਨਾ ਮਨੋਹਰ ਲਾਲ ਖੱਟਰ ਦੇ ਝੂਠਾਂ ਨੂੰ ਨਕਾਰ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਜੇ ਉਹ ਸੱਚਮੁੱਚ ਉਨ੍ਹਾਂ ਨਾਲ ਸੰਪਰਕ ਰਨਾ ਚਾਹੁੰਦੇ ਸਨ ਤਾਂ ਉਹ ਆਸਾਨੀ ਨਾਲ ਅਧਿਕਾਰਤ ਚੈਨਲਾਂ ਦੀ ਵਰਤੋਂ ਕਰਕੇ ਜਾਂ ਮੋਬਾਈਲ ਰਾਹੀਂ ਕਰ ਸਕਦੇ ਸਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਖੱਟਰ ‘ਤੇ ਕਿਸਾਨ ਅੰਦੋਲਨ ਕਰਕੇ ਕੋਰੋਨਾ ਫੈਲਣ ‘ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਟਿੱਪਣੀ’ ਤੇ ਵਰ੍ਹਦਿਆਂ ਕਿਹਾ ਕਿ ਜੇਕਰ ਉਹ ਕੋਰੋਨਾ ਨੂੰ ਲੈ ਕੇ ਇੰਨੇ ਹੀ ਚਿੰਤਤ ਹਨ ਤਾਂ ਉਨ੍ਹਾਂ ਨੂੰ ਸੂਬੇ ਵਿੱਚ ਕਿਸਾਨਾਂ ਨੂੰ ਰੋਕਣਾ ਨਹੀਂ ਚਾਹੀਦਾ ਸੀ, ਸਗੋਂ ਉਨ੍ਹਾਂ ਨੂੰ ਜਲਦੀ ਹੀ ਦਿੱਲੀ ਵੱਲ ਜਾਣ ਦੀ ਆਗਿਆ ਦੇਣੀ ਚਾਹੀਦੀ ਸੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਖੱਟਰ ਦੀ ਸਰਕਾਰ ਅਤੇ ਪੁਲਿਸ ਪਿਛਲੇ 3 ਦਿਨਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਅੱਗੇ ਵਧਣ ਤੋਂ ਰੋਕਣ ਲਈ ਸਰਹੱਦਾਂ ‘ਤੇ ਰੋਕ ਲਗਾ ਰਹੀ ਸੀ। ਮੁੱਖ ਮੰਤਰੀ ਨੇ ਖੱਟਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਤੋਂ ਲਗਾਤਾਰ ਇਨਕਾਰ ਕਰਨ ਦੀ ਗੱਲ ਦੀ ਵੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਕੀਤੀ ਕਿ ਇਸ ਦੇ ਸਾਰੇ ਪ੍ਰਤੱਖ ਰਿਕਾਰਡ ਮੀਡੀਆ ਵੱਲੋਂ ਸਾਫ ਦਿਖਾਏ ਗਏ ਹਨ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਸਾਫ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜ਼ਖਮੀ ਕਿਸਾਨ ਹਰ ਟੀ ਵੀ ਚੈਨਲ ‘ਤੇ ਵੇਖੇ ਜਾ ਸਕਦੇ ਹਨ।
ਕੈਪਟਨ ਅਮਰਿੰਦਰ ਖੱਟਰ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਇਸ ਝੂਠ ਦਾ ਖੁਲਾਸਾ ਖੁਦ ਹਰਿਆਣੇ ਦੇ ਕਿਸਾਨਾਂ ਨੇ ਕੀਤਾ ਸੀ ਕਿ ਉਨ੍ਹਾਂ ਦੇ ਰਾਜ ਦਾ ਕੋਈ ਵੀ ਕਿਸਾਨ ਇਸ ਮਾਰਚ ਵਿੱਚ ਸ਼ਾਮਲ ਨਹੀਂ ਹੋਇਆ। ਹਰਿਆਣਾ ਦੇ ਕਿਸਾਨਾਂ ਨੇ ਆਪਣੇ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਉਸ ਸਮੇਂ ਰੱਦ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਆਈਡੀ ਕਾਰਡ ਦਿਖਾਏ ਸਨ। ਉਨ੍ਹਾਂ ਕਿਹਾ ਕਿ ” ਜਿਹੜਾ ਆਦਮੀ ਆਪਣੇ ਖੁਦ ਦੇ ਕਿਸਾਨਾਂ ਨੂੰ ਤਿਆਗ ਸਕਦਾ ਹੈ, ਅਤੇ ਇੱਥੋਂ ਤੱਕ ਕਿ ਸੰਕਟ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣ ਦੀ ਬਜਾਏ ਉਨ੍ਹਾਂ ਨੂੰ ਖਾਲਿਸਤਾਨੀ ਕਹਿ ਸਕਦਾ ਹੈ ਉਸ ਲਈ ਝੂਠ ਫੈਲਾਉਣ ਦੀ ਕੋਈ ਨੈਤਿਕ ਰੁਕਾਵਟ ਨਹੀਂ ਹੈ।”