ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ, ਹਾਲੇ ਤੱਕ ਕਾਂਗਰਸ ਨੇ ਉਮੀਦਵਾਰ ਤਾਂ ਨਹੀਂ ਐਲਾਨੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਟਿਕਟਾਂ ਦੀ ਵੰਡ ਦੌਰਾਨ ਵੱਡਾ ਹੱਲਾ ਮਚ ਸਕਦਾ ਹੈ। ਇਸ ਵਿਚਕਾਰ ਖ਼ਬਰ ਹੈ ਕਿ ਕਾਂਗਰਸ ਹਾਈਕਮਾਨ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਦਿੱਗਜ ਚਿਹਰਾ ਰਹੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਜੇਇੰਦਰ ਸਿੰਗਲਾ ਨੂੰ ਉਤਾਰ ਸਕਦੀ ਹੈ।
ਇਨ੍ਹਾਂ ਦੋਹਾਂ ਪੁਰਾਣੇ ਯਾਰਾਂ ਵਿਚਕਾਰ ਪਟਿਆਲਾ ਸ਼ਹਿਰੀ ਵਿੱਚ ਮੁਕਾਬਲਾ ਹੋ ਸਕਦਾ ਹੈ। ਇਸ ਨੂੰ ਲੈ ਕੇ ਪਾਰਟੀ ਪੂਰਾ ਸੋਚ-ਵਿਚਾਰ ਕਰ ਰਹੀ ਹੈ।
ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਐਲਾਨ ਕੀਤਾ ਹੈ। ਹਾਲਾਂਕਿ, ਹੁਣ ਤੱਕ ਉਹ ਅਗਲੀ ਰਣਨੀਤੀ ਨਹੀਂ ਦੱਸ ਸਕੇ ਹਨ ਅਤੇ ਭਾਜਪਾ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਵੀ ਕਹਿ ਚੁੱਕੇ ਹਨ ਪਰ ਇਸ ਲਈ ਉਨ੍ਹਾਂ ਨੇ ਕਿਸਾਨਾਂ ਦੇ ਮਸਲੇ ਹੱਲ ਹੋਣ ਦੀ ਸ਼ਰਤ ਰੱਖੀ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਨਵਜੋਤ ਕੌਰ ਦੇ ਨਾਂ ‘ਤੇ ਵੀ ਚਰਚਾ
ਕਾਂਗਰਸ ਦਾ ਇਕ ਧੜਾ ਨਵਜੋਤ ਕੌਰ ਸਿੱਧੂ ਨੂੰ ਵੀ ਕੈਪਟਨ ਖਿਲਾਫ ਖੜ੍ਹਾ ਕਰਨ ਦੀ ਸਲਾਹ ਦੇ ਰਿਹਾ ਹੈ। ਇਹ ਵੀ ਦੱਸ ਦੇਈਏ ਕਿ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਹੀ ਸਿੱਧੂ ਜੋੜਾ ਪਟਿਆਲਾ ਵਿੱਚ ਡੇਰਾ ਲਾਈ ਬੈਠਾ ਹੈ ਅਤੇ ਕਾਂਗਰਸੀ ਵਰਕਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਈ ਬੈਠਕਾਂ ਵੀ ਕਰ ਚੁੱਕਾ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਹੋਣ ਜਾਂ ਉਨ੍ਹਾਂ ਦੀ ਪਤਨੀ ਉਹ ਲਗਾਤਾਰ ਕੈਪਟਨ ਖਿਲਾਫ ਰਹੇ ਹਨ। ਖਾਸ ਗੱਲ ਇਹ ਵੀ ਹੈ ਕਿ ਕਾਂਗਰਸ ਵਿੱਚ ਜਾਣ ਸਮੇਂ ਸਿੱਧੂ ਕੈਪਟਨ ਦੇ ਗੁਣਗਾਣ ਵੀ ਗਾਊਂਦੇ ਰਹੇ ਹਨ।
ਇਹ ਵੀ ਪੜ੍ਹੋ : ਕੈਨੇਡਾ ਪੜ੍ਹਣ ਗਏ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੇ ਹਲਾਤਾਂ ‘ਚ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ