ਨੂਰਪੁਰ ਬੇਦੀ : ਬੀਤੇ ਦਿਨ ਜੰਮੂ-ਕਸ਼ਮੀਰ ਦੇ ਪੁੰਛ ਖੇਤਰ ਵਿੱਚ ਵਤਨਪ੍ਰਸਤੀ ਲਈ ਸ਼ਹੀਦ ਹੋਏ 16 ਆਰ ਆਰ ਦੇ ਲਾਂਸ ਨਾਇਕ ਸ਼ਹੀਦ ਗੱਜਣ ਸਿੰਘ ਦੇ ਘਰ ਪਿੰਡ ਪੱਚਰੰਡਾ (ਨੂਰਪੁਰ ਬੇਦੀ) ਵਿਖੇ ਅੱਜ ਸਵੇਰੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਸਪੋਕਸਪਰਸਨ ਇਕਬਾਲ ਸਿੰਘ ਲਾਲਪੁਰਾ ਦਾ ਪਹੁੰਚਣ ਦਾ ਪ੍ਰੋਗਰਾਮ ਸੀ।
ਇਸ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਜਿਉਂ ਹੀ ਸ਼ਹੀਦ ਦੇ ਘਰ ਲਾਲਪੁਰਾਂ ਦੀ ਆਮਦ ਦਾ ਸੁਨੇਹਾ ਲੈ ਕੇ ਪਹੁੰਚੇ ਤਾਂ ਸ਼ਹੀਦ ਦੇ ਭਰਾ ਕੰਵਲਜੀਤ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਪਸ਼ੱਟ ਜਵਾਬ ਦਿੰਦਿਆਂ ਇਕਬਾਲ ਸਿੰਘ ਲਾਲਪੁਰਾ ਨੂੰ ਆਪਣੇ ਘਰ ਪਹੁੰਚਣ ਤੋਂ ਇਨਕਾਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਸ਼ਹੀਦ ਪਰਿਵਾਰ ਦਾ ਤਰਕ ਸੀ ਕਿ ਗੱਜਣ ਸਿੰਘ ਆਪਣੇ ਜੀਵਨ ਕਾਲ ‘ਚ ਕਿਸਾਨ ਹਿੱਤਾਂ ਲਈ ਸਘੰਰਸ਼ ਕਰਦਾ ਰਿਹਾ ਹੈ। ਬੀਤੇ ਫਰਵਰੀ ‘ਚ ਜਦੋਂ ਉਸ ਦਾ ਵਿਆਹ ਹੋਇਆ ਤਾਂ ਉਹ ਕਿਸਾਨੀ ਝੰਡਾ ਲਾ ਕੇ ਟਰੈਕਟਰ ‘ਤੇ ਹੀ ਵਿਆਹੁਣ ਗਿਆ ਸੀ। ਇਸ ਤੋਂ ਬਾਅਦ ਵੀ ਉਹ ਕਿਸਾਨਾਂ ਦੇ ਹੱਕ ‘ਚ ਅਵਾਜ ਬੁਲੰਦ ਕਰਦਾ ਰਿਹਾ, ਜਦਕਿ ਇਕਬਾਲ ਸਿੰਘ ਲਾਲਪੁਰਾ ਟੀਵੀ ਚੈਨਲਾਂ ‘ਤੇ ਖੇਤੀ ਵਿਰੋਧੀ ਕਾਨੂੰਨਾਂ ਦੀ ਹੱਕ ‘ਚ ਵਕਾਲਤ ਕਰਦਾ ਰਿਹਾ ਹੈ ਅਤੇ ਸਘੰਰਸ਼ੀਲ ਕਿਸਾਨਾਂ ਦੇ ਖਿਲਾਫ ਜ਼ਹਿਰ ਉੱਗਲਦਾ ਰਿਹਾ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਦੈਨਿਕ ਜਾਗਰਣ ਗਰੁੱਪ ਦੇ ਚੇਅਰਮੈਨ ਯੋਗਿੰਦਰ ਮੋਹਨ ਦਾ ਹੋਇਆ ਦਿਹਾਂਤ
ਇਸ ਕਰਕੇ ਉਸ ਨੂੰ ਸ਼ਹੀਦ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਨ ਦਾ ਕੋਈ ਇਖਲਾਕੀ ਹੱਕ ਨਹੀਂ ਹੈ। ਇਸ ਦੌਰਾਨ ਪੁੱਜੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨਾਲ ਫੋਨ ‘ਤੇ ਸਲਾਹ-ਮਸ਼ਵਰਾ ਕੀਤਾ ਤੇ ਲਾਲਪੁਰਾ ਨੂੰ ਸ਼ਹੀਦ ਪਰਿਵਾਰ ਦੇ ਘਰ ਨਾ ਜਾਣ ਦੀ ਨਸੀਹਤ ਦਿੱਤੀ।