The girl in the financier office : ਫਤਹਿਗੜ੍ਹ ਸਾਹਿਬ ਵਿਚ ਇਕ ਕੁੜੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਗੋਬਿੰਦਗੜ ਪੁਲਿਸ ਨੇ ਕੁੜੀ ਦੀ ਸ਼ਿਕਾਇਤ ‘ਤੇ ਛੇ ਨੌਜਵਾਨਾਂ ਖਿਲਾਫ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਦੋਸ਼ੀ ਫਾਈਨਾਂਸਰ ਨੇ ਕੁੜੀ ਨੂੰ ਪਹਿਲਾਂ ਆਪਣੇ ਦਫਤਰ ਵਿੱਚ ਬੁਲਾਇਆ ਤੇ ਫਿਰ ਉਥੇ ਲੜਕੀ ਨਾਲ ਸਾਰਿਆਂ ਨੇ ਬਲਾਤਕਾਰ ਕੀਤਾ। ਇਸਤ ਤੋਂ ਬਾਅਦ ਉਨ੍ਹਾਂ ਨੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਨਿਵਾਸੀ ਪਿੰਡ ਭੱਲਾ ਸਦਰ ਥਾਣਾ ਖੰਨਾ ਜ਼ਿਲ੍ਹਾ ਲੁਧਿਆਣਾ, ਗੋਲਡੀ ਗਿੱਲ, ਠੇਕੇਦਾਰ ਅਸ਼ਵਨੀ ਵਰਮਾ, ਦੀਸ਼ਾ, ਮੰਗਾ ਸਿੰਘ ਅਤੇ ਰਜਿੰਦਰ ਸਿੰਘ ਰਾਜੀ ਵਜੋਂ ਹੋਈ ਹੈ, ਦੋਸ਼ੀ ਰਾਜਿੰਦਰ ਅਤੇ ਮੰਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਔਰਤ ਨੇ ਸ਼ਿਕਾਇਤ ਵਿਚ ਕਿਹਾ ਕਿ ਉਹ ਲੁਧਿਆਣਾ ਦੇ ਇਕ ਪਾਰਲਰ ਵਿਚ ਕੰਮ ਕਰਦੀ ਹੈ। 22 ਮਾਰਚ ਨੂੰ ਦੁਪਹਿਰ 1:30 ਵਜੇ ਮੁਲਜ਼ਮ ਪਰਮਜੀਤ ਸਿੰਘ ਉਰਫ ਪੰਮਾ ਨੇ ਉਸਨੂੰ ਮੰਡੀ ਗੋਬਿੰਦਗੜ੍ਹ ਬੱਸ ਅੱਡੇ ’ਤੇ ਬੁਲਾਇਆ। ਸਾਢੇ ਤਿੰਨ ਵਜੇ ਉਹ ਉਸ ਨੂੰ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਬਿਠਾ ਕੇ ਮੰਗਾ ਸਿੰਘ ਫਾਇਨਾਂਸਰ ਚੜਦੀ ਕਲਾ ਫਾਈਨੈਂਸ ਅਮਲੋਹ ਰੋਡ ਮੰਡੀ ਗੋਬਿੰਦਗੜ ਦੇ ਦਫਤਰ ਲੈ ਗਿਆ। ਗੋਲਡੀ ਗਿੱਲ, ਅਸ਼ਵਨੀ ਵਰਮਾ ਠੇਕੇਦਾਰ, ਦੀਸ਼ਾ ਪਹਿਲਾਂ ਹੀ ਮੌਜੂਦ ਸੀ। ਦੋਸ਼ੀ ਉਸ ਨੂੰ ਦਫਤਰ ਦੇ ਉੱਪਰ ਵਾਲੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਜਦੋਂ ਮੰਗਾ ਸਿੰਘ ਅਤੇ ਰਜਿੰਦਰ ਸਿੰਘ ਨੇ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ। ਇਸ ‘ਤੇ ਦੋਸ਼ੀ ਨੇ ਉਸਨੂੰ ਧਮਕੀ ਦਿੱਤੀ ਅਤੇ ਕੁੱਟ-ਮਾਰ ਕੀਤੀ। ਥੋੜ੍ਹੀ ਦੇਰ ਬਾਅਦ ਸਾਰੇ ਲੋਕ ਦਫਤਰ ਦੇ ਹੇਠ ਆ ਗਏ। ਉਹ ਵੀ ਦਫਤਰ ਦੇ ਹੇਠਾਂ ਆ ਗਈ ਅਤੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਕੁੜੀ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ‘ਤੇ ਰਾਜ਼ੀਨਾਮੇ ਦਾ ਦਬਾਅ ਵੀ ਬਣਾਇਆ। ਮਹਿਲਾ ਪੁਲਿਸ ਅਧਿਕਾਰੀ ਰਾਜਪਾਲ ਕੌਰ ਅਤੇ ਸਬ ਇੰਸਪੈਕਟਰ ਨਵਨੀਤ ਕੌਰ ਨੇ ਪੀੜਤ ਲੜਕੀ ਦਾ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਏਐਸਆਈ ਮੋਹਨ ਸਿੰਘ ਨੂੰ ਸੌਂਪ ਦਿੱਤੀ। ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਰਜਿੰਦਰ ਸਿੰਘ ਅਤੇ ਮੰਗਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।