ਪਹਾੜਾਂ ‘ਤੇ ਰੁਕ-ਰੁਕ ਕੇ ਹੋ ਰਹੀ ਬਰਫਬਾਰੀ ਨਾਲ ਜਿਥੇ ਸੂਬਾ ਸੀਤ ਲਹਿਰ ਦੀ ਲਪੇਟ ਵਿੱਚ ਆ ਗਿਆ ਹੈ, ਉਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਨਾਲ ਪਾਰਾ 5 ਡਿਗਰੀ ਤੋਂ ਹੇਠਾਂ ਡਿੱਗ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ। ਸਭ ਤੋਂ ਘੱਟ ਤਾਪਮਾਨ ਨਵਾਂਸ਼ਹਿਰ ਵਿੱਚ 4 ਡਿਗਰੀ ਰਿਹਾ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 15-17 ਡਿਗਰੀ ਤੱਕ ਰਿਕਾਰਡ ਹੋਇਆ।
ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਨੂੰ ਸੂਬੇ ਦੇ ਸਾਰੇ ਇਲਾਕਿਆਂ ਮਾਝਾ, ਮਾਲਵਾ ਤੇ ਦੋਆਬਾ ਵਿੱਚ ਦਰਮਿਆਨੀ ਬਾਰਿਸ਼ ਦੇ ਆਸਾਰ ਹਨ। ਵੀਰਵਾਰ ਨੂੰ ਬਾਰਿਸ਼ ਤੋਂ ਕੁਝ ਰਾਹਤ ਰਹੇਗੀ ਜਦਕਿ 9 ਜਨਵਰੀ ਤੱਕ ਮੁੜ ਬਾਰਿਸ਼ ਦਾ ਜ਼ੋਰ ਵੇਖਣ ਨੂੰ ਮਿਲੇਗਾ। ਹਮਾਚਲ ਵਿੱਚ 9 ਜਨਵਰੀ ਤੱਕ ਬਾਰਿਸ਼ ਦੇ ਆਸਾਰ ਦੱਸੇ ਗਏ ਹਨ।
ਦੱਸ ਦੇਈਏ ਕਿ ਹਿਮਾਚਲ ਵਿੱਚ ਤਾਜ਼ਾ ਬਰਫਬਾਰੀ ਕਰਕੇ 188 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਲਾਹੌਲ ਸਪੀਤੀ ਵਿੱਚ ਸਭ ਤੋਂ ਜ਼ਿਆਦਾ 137 ਸੜਕਾਂ ਬੰਦ ਹਨ। ਕਿੰਨੌਰਵਿੱਚ 16, ਮੰਡੀ ਵਿੱਚ 18, ਸ਼ਿਮਲਾ ਵਿੱਚ 6, ਕੁੱਲੂ ਵਿੱਚ ਪੰਜ ਸੜਕਾਂ ‘ਤੇ ਆਵਾਜਾਈ ਠੱਪ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
9 ਜਨਵਰੀ ਤੱਕ ਖਰਾਬ ਰਹੇਗਾ ਮੌਸਮ : ਮੌਸਮ ਵਿਭਾਗ ਨੇ 24 ਘੰਟਿਆਂ ਵਿੱਚ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਤਿੰਨ ਤੋਂ ਚਾਰ ਦਿਨ ਦਿਨ ਵੇਲੇ ਵੀ ਠੰਡ ਵਧੇਗੀ, ਜਿਸ ਨਾਲ ਦਿਨ ਦਾ ਪਾਰਾ ਹੋਰ ਹੇਠਾਂ ਡਿੱਗੇਗਾ। ਦਿਨ ਤੇ ਰਾਤ ਦੇ ਪਾਰੇ ਵਿੱਚ ਫਰਕ ਹੋਰ ਵਧਣ ਦੇ ਆਸਾਰ ਹਨ