The policeman cutting the challan : ਅੰਮ੍ਰਿਤਸਰ ਦੇ ਨੌਸ਼ਹਿਰਾ ਇਲਾਕੇ ਵਿੱਚ ਇੱਕ ਪੁਲਿਸ ਮੁਲਾਜਮ ਨੂੰ ਕੁਝ ਨੌਜਵਾਨਾਂ ਵੱਲੋਂ ਆਪਣੀ ਗੱਡੀ ਥੱਲੇ ਰੌਂਦ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੀਤੀ ਰਾਤ ਕਰਫਿਊ ਦੌਰਾਨ ਸੜਕ ’ਤੇ ਚੱਲ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਅਤੇ ਜੋ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਿਹਾ ਸੀ ਉਨ੍ਹਾਂ ਉਪਰ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਸੜਕ ’ਤੇ ਆ ਰਹੀ ਇੱਕ ਸਕਾਰਪੀਓ ਗੱਡੀ ਨੂੰ ਰੋਕਿਆ ਗਿਆ। ਉਸ ਤੋਂ ਪੁੱਛ-ਗਿਛ ਦੌਰਾਨ ਪਿੱਛੋਂ ਇੱਕ ਇਨੋਵਾ ਗੱਡੀ ਜ਼ੋਰ ਨਾਲ ਸਕਾਰਪੀਓ ਗੱਡੀ ਵਿੱਚ ਟਕਰਾਈ ਅਤੇ ਮੁਲਾਜ਼ਮ ਰੋਕੀ ਹੋਈ ਸਕਾਰਪੀਓ ਗੱਡੀ ਦੇ ਹੇਠਾਂ ਆ ਗਿਆ।
ਪਹਿਲਾਂ ਲੱਗਾ ਕਿ ਇਹ ਇੱਕ ਐਕਸੀਡੈਂਟ ਹੈ ਪਰ ਜਦੋ ਇਨੋਵਾ ਗੱਡੀ ਵਾਲੇ ਨੇ ਗੱਡੀ ਪਿੱਛੇ ਕਰਕੇ ਦੁਬਾਰਾ ਉਸ ਗੱਡੀ ਨੂੰ ਠੋਕਿਆ ਤਾਂ ਫਿਰ ਪਤਾ ਲੱਗਾ ਕਿ ਇਹ ਜਾਣ-ਬੁੱਝ ਕੇ ਪੁਲਸ ਮੁਲਾਜ਼ਮ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਫਿਲਪੀਨ ਗਏ ਬਰਨਾਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਉਸ ਇਨੋਵਾ ਗੱਡੀ ਵਾਲੇ ਨੂੰ ਕਾਬੂ ਕਰਦੇ ਉਹ ਫਰਾਰ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ। ASI ਦੀਆਂ 16 ਪਸਲੀਆਂ ਫੈਕਚਰ ਹੋ ਗਈਆਂ ਹਨ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਕਿਹਾ ਗਿਆ ਕਿ ਸਾਡੀਆਂ ਵੱਖ-ਵੱਖ ਟੀਮਾਂ ਉਨ੍ਹਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ ਉਮੀਦ ਹੈ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।