ਜਲੰਧਰ ਦੇ 66 ਕੇਵੀ ਟਾਂਡਾ ਰੋਡ ਫੀਡਰ ਦੀ ਮੁਰੰਮਤ ਕਾਰਨ ਵੱਖ-ਵੱਖ ਖੇਤਰਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਟਾਂਡਾ ਰੋਡ ਅਧੀਨ ਚੱਲ ਰਹੇ 11 ਕੇਵੀ ਫੀਡਰ ਦੀ ਮੁਰੰਮਤ ਕਾਰਨ ਕਾਲੀ ਮਾਤਾ ਮੰਦਰ, ਖਾਲਸਾ ਰੋਡ, ਰੇਰੂ, ਸਰੂਪ ਨਗਰ ਦੇ ਫੀਡਰ ਬੰਦ ਰਹਿਣਗੇ।
ਇਸ ਦੇ ਇਧੀਨ ਆਉਣ ਵਾਲੇ ਇਲਾਕੇ ਕਾਲੀ ਮਾਤਾ ਮੰਦਰ ਰੋਡ, ਇੰਡਸਟਰੀ ਏਰੀਆ, ਖਾਲਸਾ ਰੋਡ, ਜੇਐਮਪੀ ਚੌਕ, ਇੰਡਸਟਰੀ ਏਰੀਆ, ਵੰਚਿਤ ਨਗਰ, ਸਰਾਭਾ ਨਗਰ, ਪਠਾਨਕੋਟ ਰੋਡ, ਸਰੂਪ ਨਗਰ, ਪੰਜਾਬੀ ਬਾਗ ਦੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਦੂਜੇ ਪਾਸੇ, 132 ਫੀਡਰਾਂ ਦੀ ਮੁਰੰਮਤ ਲਈ ਭੀਮ ਨਗਰ, ਰਾਏਪੁਰ, ਨੂਰਪੁਰ, ਕੋਟਲਾ, ਸ਼ੇਰਪੁਰ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਇੱਥੇ ਜਲੰਧਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਮੀਂਹ ਕਾਰਨ ਪਾਵਰਕਾਮ ਦੇ 15 ਫੀਡਰ ਬੰਦ ਹੋ ਗਏ ਸਨ। ਫੀਡਰ ਬੰਦ ਹੋਣ ਕਾਰਨ ਵੱਖ -ਵੱਖ ਖੇਤਰਾਂ ਵਿੱਚ ਇੱਕ ਤੋਂ ਦੋ ਘੰਟੇ ਬਿਜਲੀ ਬੰਦ ਰਹੀ। ਠੇਕਾ ਕਾਮਿਆਂ ਦੀ ਹੜਤਾਲ ਕਾਰਨ ਨੁਕਸ ਸੁਧਾਰਨ ਵਿੱਚ ਜ਼ਿਆਦਾ ਸਮਾਂ ਲੱਗਿਆ। ਸ਼ਾਮ ਛੇ ਵਜੇ ਤਕ ਕਰੀਬ ਦੋ ਹਜ਼ਾਰ ਸ਼ਿਕਾਇਤਾਂ ਪਾਵਰਕਾਮ ਕੋਲ ਪਹੁੰਚ ਗਈਆਂ। ਪਠਾਨਕੋਟ ਚੌਕ, ਮਾਡਲ ਟਾਊਨ, ਜਲੰਧਰ ਕੈਂਟ ਅਤੇ ਮਕਸੂਦਾਂ ਡਿਵੀਜ਼ਨ ਵਿਖੇ ਪਹੁੰਚੀਆਂ ਸ਼ਿਕਾਇਤਾਂ ਵਿੱਚੋਂ 1700 ਦਾ ਨਿਪਟਾਰਾ ਕੀਤਾ ਗਿਆ। ਟਾਂਡਾ ਰੋਡ ਦੀ 66 ਕੇਵੀ ਲਾਈਨ ਦੇ ਨੁਕਸ ਨੂੰ ਦੇਰ ਰਾਤ ਤੱਕ ਠੀਕ ਨਹੀਂ ਕੀਤਾ ਜਾ ਸਕਿਆ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ 17 ਸਤੰਬਰ ਨੂੰ ਮਨਾਏਗਾ Black Day, ਖੇਤੀ ਕਾਨੂੰਨਾਂ ਨੂੰ ਲਾਗੂ ਹੋਇਆਂ ਇੱਕ ਸਾਲ ਹੋਣ ‘ਤੇ ਕੱਢਣਗੇ ਰੋਸ ਮਾਰਚ
ਮੀਂਹ ਕਾਰਨ ਫੀਡਰ ਬੰਦ ਹੋਣ ਨਾਲ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਪਠਾਨਕੋਟ ਚੌਕ, ਇੰਡਸਟਰੀ ਏਰੀਆ, ਸੰਜੇ ਗਾਂਧੀ ਨਗਰ, ਗਦਾਈਪੁਰ, ਗ੍ਰੇਟਰ ਕੈਲਾਸ਼, ਸ਼ਿਵ ਵਿਹਾਰ, ਅੰਮ੍ਰਿਤ ਵਿਹਾਰ, ਗੁਰੂ ਨਾਨਕ ਪੁਰਾ, ਚੁਗਿੱਟੀ, ਸੇਠ ਹੁਕਮ ਚੰਦ ਕਾਲੋਨੀ, ਮਾਤਾ ਰਾਣੀ ਚੌਕ, ਬਸਤੀ ਸ਼ੇਖ, ਬਸਤੀ ਗੁਜਾਂ, ਭਗਤ ਸਿੰਘ ਕਾਲੋਨੀ, ਕਾਲੀਆ ਕਲੋਨੀ, ਗੁਰੂ ਅਮਰਦਾਸ ਨਗਰ, ਟਰਾਂਸਪੋਰਟ ਨਗਰ, ਸ਼ਿਵ ਨਗਰ, ਮਾਈਂ ਹੀਰਾ ਗੇਟ, ਮਾਸਟਰ ਤਾਰਾ ਸਿੰਘ ਨਗਰ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੀ।