The woman hid such a place : ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਇੱਕ ਔਰਤ ਨੂੰ ਗੁਪਤ ਅੰਗ ਵਿੱਚ ਸੋਨਾ ਲਿਆਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਸਟਮ ਵਿਭਾਗ ਨੂੰ ਉਸ ਕੋਲੋਂ ਜਾਂਚ ਦੌਰਾਨ 200 ਗ੍ਰਾਮ ਸੋਨਾ ਬਰਾਮਦ ਹੋਇਆ। ਦੱਸਿਆ ਜਾਂਦਾ ਹੈ ਕਿ ਇਹ ਔਰਤ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਇਸ ਦਾ ਨਾਂ ਸੁਖਵਿੰਦਰ ਕੌਰ ਹੈ। ਔਰਤ ਨੂੰ ਗ੍ਰਿਫਤਾਰ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਬੀਤੀ 17 ਨਵੰਬਰ ਨੂੰ ਵੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੇ ਦੁਬਈ ਤੋਂ ਇੰਡੀਗੋ ਜਹਾਜ਼ ਦੇ ਅੰਦਰੋਂ 65 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਜਦੋਂ ਇੰਡੀਗੋ ਦੀ ਉਡਾਣ 16 ਨਵੰਬਰ ਦੀ ਦੇਰ ਰਾਤ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰ ਰਹੀ ਸੀ, ਤਾਂ ਖੂਫੀਆ ਅਧਿਕਾਰੀਆਂ ਦੀ ਟੀਮ ਨੇ ਜਹਾਜ਼ ਦੇ ਅੰਦਰ ਦੀ ਤਲਾਸ਼ੀ ਲਈ ਅਤੇ ਇਕ ਹੋਰ ਟੀਮ ਨੇ ਯਾਤਰੀਆਂ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ। ਇਸ ਦੌਰਾਨ, ਜਹਾਜ਼ ਦੀ ਸੀਟ ਦੇ ਹੇਠਾਂ ਕਾਲੀ ਟੇਪ ਵਿੱਚ ਛੁਪਿਆ ਇੱਕ ਪੈਕੇਟ ਬਰਾਮਦ ਹੋਇਆ, ਜਿਸ ਨੂੰ ਖੋਲ੍ਹਣ ਤੇ ਇਸਦੇ ਅੰਦਰੋਂ 24 ਕੈਰਟ ਸੋਨੇ ਦੇ ਪੰਜ ਬਿਸਕੁਟ ਮਿਲੇ। ਜਿਨ੍ਹਾਂ ਦਾ ਵਜ਼ਨ ਤਕਰੀਬਨ 1.26 ਕਿਲੋਗ੍ਰਾਮ ਸੀ। ਜਦੋਂ ਕਸਟਮ ਵਿਭਾਗ ਇਸ ਬਾਰੇ ਪਹਿਲਾਂ ਹੀ ਜਾਣਦਾ ਸੀ, ਕਸਟਮ ਕਮਿਸ਼ਨਰ ਨੇ ਏਅਰਪੋਰਟ ‘ਤੇ ਤਾਇਨਾਤ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ।






















