ਅੱਜ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਪਰ ਸ਼ਾਇਦ ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੋਈ ਹੈ।
ਅੰਕੜਿਆਂ ਦਾ ਇਹ ਖਾਤਾ ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ-5 ਦਾ ਹੈ। ਇਸ ਮੁਤਾਬਕ ਦੇਸ਼ ਵਿੱਚ ਪ੍ਰਤੀ 1,000 ਮਰਦਾਂ ਪਿੱਛੇ 1,020 ਔਰਤਾਂ ਹਨ। ਆਜ਼ਾਦੀ ਤੋਂ ਬਾਅਦ ਯਾਨੀ 1951 ਵਿੱਚ ਇਹ ਅੰਕੜਾ 946 ਸੀ ਅਤੇ 2015 ਤੱਕ, ਔਰਤਾਂ ਦਾ ਇਹ ਅੰਕੜਾ ਮਰਦਾਂ ਦੇ ਮੁਕਾਬਲੇ ਸਿਰਫ 991 ਤੱਕ ਪਹੁੰਚ ਗਿਆ ਸੀ।
ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਪ੍ਰਤੀ 1000 ਮਰਦਾਂ ਪਿੱਛੇ ਵੱਧ ਔਰਤਾਂ
ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਤੋਂ ਵੱਧ ਗਈ ਹੈ। ਪੰਜਵੇਂ ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ ਮੁਤਾਬਕ ਦੇਸ਼ ਵਿੱਚ ਹੁਣ ਹਰ 1,000 ਮਰਦਾਂ ਪਿੱਛੇ 1,020 ਔਰਤਾਂ ਹਨ। ਇਹ ਇਸ ਲਈ ਵੀ ਖਾਸ ਹੈ ਕਿਉਂਕਿ ਸਾਡੇ ਦੇਸ਼ ‘ਚ ਜਿਥੇ ਪਹਿਲਾਂ ਭਰੂਣ ਹੱਤਿਆ ‘ਚ ਬੱਚੀਆਂ ਦੀ ਮੌਤ ਹੁੰਦੀ ਸੀ… ਯਾਨੀ ਕਿ ਉਨ੍ਹਾਂ ਲਈ ਜ਼ਿੰਦਗੀ ਦੇ ਮੌਕੇ ਮੁੰਡਿਆਂ ਦੇ ਮੁਕਾਬਲੇ ਕਾਫੀ ਘੱਟ ਸਨ, ਉਥੇ ਉਹ ਹੁਣ ਅੱਗੇ ਵਧ ਰਹੀਆਂ ਹਨ। ਹੁਣ ਪਿੰਡ ਵਿੱਚ 1,000 ਮਰਦਾਂ ‘ਤੇ 1,037 ਤੇ ਸ਼ਹਿਰਾਂ ਵਿੱਚ 985 ਔਰਤਾਂ ਹਨ। ਦੂਜੇ ਪਾਸੇ ਚੌਥੇ ਨੈਸ਼ਨਲ ਫੈਮਿਲੀ ਹੈਲਥ ਸਰਵੇਅ ਦੇ ਹਿਸਾਬ ਨਾਲ ਪਿੰਡਾਂ ਵਿੱਚ 1,000 ਮਰਦਾਂ ਦੇ ਮੁਕਾਬਲੇ ਵਿੱਚ 1,009 ਔਰਤਾਂ ਸਨ ਤੇ ਸ਼ਹਿਰਾਂ ਵਿੱਚ ਇਹ ਅੰਕੜਾ 956 ਦਾ ਸੀ।
ਦੇਸ਼ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਵੱਧ ਗਿਣਤੀ ਦਾ ਕਾਰਨ ਇਹ ਹੈ ਕਿ ਜਨਮ ਸਮੇਂ ਲਿੰਗ ਅਨੁਪਾਤ ਵਿੱਚ ਵੀ ਸੁਧਾਰ ਹੋਇਆ ਹੈ। ਲਿੰਗ ਅਨੁਪਾਤ ਦਾ ਅਰਥ ਹੈ ਦੇਸ਼ ਵਿੱਚ ਪੈਦਾ ਹੋਏ ਲੜਕਿਆਂ ਅਤੇ ਲੜਕੀਆਂ ਦਾ ਅਨੁਪਾਤ। 2015-16 ਵਿੱਚ ਜਨਮ ਸਮੇਂ ਲਿੰਗ ਅਨੁਪਾਤ ਪ੍ਰਤੀ 1000 ਬੱਚਿਆਂ ਪਿੱਛੇ 919 ਲੜਕੀਆਂ ਸੀ, ਜੋ ਹੁਣ ਵਧ ਕੇ 929 ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਹੁਣ ਦੇਸ਼ ਦੀਆਂ ਔਰਤਾਂ ਨਾ ਸਿਰਫ਼ ਗਿਣਤੀ ਵਿੱਚ ਸਗੋਂ ਪੜ੍ਹਾਈ ਅਤੇ ਕੰਮ ਦੇ ਮਾਮਲੇ ਵਿੱਚ ਵੀ ਅੱਗੇ ਵਧ ਰਹੀਆਂ ਹਨ। ਵਿਗਿਆਨ ਅਤੇ ਗਣਿਤ ਦੇ ਗ੍ਰੈਜੂਏਟਾਂ ਵਿੱਚੋਂ 43% ਔਰਤਾਂ ਹਨ। ਇਹ ਗਿਣਤੀ ਯੂ.ਐੱਸ. 34%, ਯੂਕੇ 38%, ਜਰਮਨੀ 27% ਤੋਂ ਬਹੁਤ ਜ਼ਿਆਦਾ ਹੈ।
ਇਸੇ ਤਰ੍ਹਾਂ ਕੰਮ ਦੀ ਗੱਲ ਕਰੀਏ ਤਾਂ ਦੇਸ਼ ‘ਚ ਰਜਿਸਟਰਡ 50 ਹਜ਼ਾਰ ਸਟਾਰਟਅੱਪਸ ‘ਚੋਂ 45 ਫੀਸਦੀ ਔਰਤਾਂ ਉੱਦਮੀ ਹਨ। ਔਰਤਾਂ ਦੇ ਸਟਾਰਟ-ਅੱਪ 5-ਸਾਲ ਦੀ ਮਿਆਦ ਵਿੱਚ ਮਰਦਾਂ ਨਾਲੋਂ 10 ਫ਼ੀਸਦੀ ਵੱਧ ਮਾਲੀਆ ਪੈਦਾ ਕਰਦੇ ਹਨ ਅਤੇ 3 ਗੁਣਾ ਵੱਧ ਔਰਤਾਂ ਨੂੰ ਰੁਜ਼ਗਾਰ ਦਿੰਦੇ ਹਨ। ਇਹ ਅੰਕੜੇ ਔਰਤਾਂ ਦੇ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ।
ਔਰਤਾਂ ਨੇ ਬਿਜ਼ਨੈੱਸ ਵਿੱਚ ਵੀ ਮਰਦਾਂ ਨੂੰ ਹਰਾਉਣਾ ਸ਼ੁਰੂ ਕਰ ਦਿੱਤਾ, ਸਟਾਰਟਅੱਪ ਨਾਲੋਂ 10% ਵੱਧ ਕਮਾਈ
ਕਾਰੋਬਾਰ ਵਿਚ ਵੀ ਔਰਤਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਦੇਸ਼ ਵਿੱਚ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਲਈ ਵਿਭਾਗ ਦੁਆਰਾ ਮਾਨਤਾ ਪ੍ਰਾਪਤ 50,000 ਤੋਂ ਵੱਧ ਸਟਾਰਟਅੱਪ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 45% ਮਹਿਲਾ ਉੱਦਮੀ ਹਨ। ਬੋਸਟਨ ਕੰਸਲਟਿੰਗ ਗਰੁੱਪ ਮੁਤਾਬਕ ਔਰਤਾਂ ਵੱਲੋਂ ਸਥਾਪਤ ਜਾਂ ਸਹਿ-ਸਥਾਪਿਤ ਸਟਾਰਟ-ਅੱਪ ਪੰਜ ਸਾਲਾਂ ਦੀ ਮਿਆਦ ਵਿੱਚ ਮਰਦਾਂ ਨਾਲੋਂ 10% ਵੱਧ ਮਾਲੀਆ ਪੈਦਾ ਕਰਦੇ ਹਨ। ਇਹਨਾਂ ਸਟਾਰਟਅੱਪਸ ਵਿੱਚ ਵਧੇਰੇ ਸਮਾਵੇਸ਼ੀ ਕਾਰਜ ਸੱਭਿਆਚਾਰ ਹੈ ਅਤੇ ਮਰਦਾਂ ਨਾਲੋਂ 3 ਗੁਣਾ ਵੱਧ ਔਰਤਾਂ ਨੂੰ ਰੁਜ਼ਗਾਰ ਦਿੰਦੇ ਹੈ।