ਗੱਡੀਆਂ, ਮੋਟਰਸਾਈਕਲ, ਪੈਸੇ, ਮੋਬਾਈਲ ਫੋਨ ਵਰਗੀਆਂ ਚੀਜ਼ਾਂ ਤਾਂ ਤੁਸੀਂ ਚੋਰੀ ਹੁੰਦੀਆਂ ਆਮ ਹੀ ਸੁਣੀਆਂ ਹੋਣਗੀਆਂ ਪਰ ਕਦੇ ਇਹ ਨਹੀਂ ਸੁਣਿਆ ਹੋਵੇਗਾ ਕਿ ਸੁੱਕਣੇ ਪਏ ਕੱਪੜੇ ਹੀ ਚੋਰੀ ਹੋ ਗਏ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ, ਜਿਥੇ ਮੂੰਹ ‘ਤੇ ਰੁਮਾਲ ਬੰਨ੍ਹ ਕੇ ਇਕ ਵਿਅਕਤੀ ਘਰ ਦੇ ਬਾਹਰ ਰੱਸੀ ‘ਤੇ ਸੁੱਕਣੇ ਪਏ ਕੱਪੜੇ ਲਾਹ ਕੇ ਇਕ-ਇਕ ਕਰਕੇ ਗਠੜੀ ਬਣਾ ਕੇ ਫਰਾਰ ਗਿਆ।
ਕੱਪੜੇ ਘਰ ਦੇ ਵਿਹੜੇ ਵਿੱਚ ਸੁੱਕਣੇ ਪਏ ਹੋਏ ਸਨ ਤੇ ਗੇਟ ਖੁੱਲ੍ਹਾ ਸੀ। ਕੱਪੜੇ ਲਾਉਂਦੇ ਹੋਏ ਉਹ ਬਹੁਤ ਸਹਿਜ ਨਜ਼ਰ ਆ ਰਿਹਾ ਸੀ। ਵਿੱਚ ਇਕ ਵਾਰ ਉਹ ਖਿੜਕੀ ਤੋਂ ਅੰਦਰ ਵੀ ਵੇਖਦਾ ਹੈ। ਘਰੋਂ ਨਿਕਲਣ ਤੋਂ ਬਾਅਦ ਇਹ ਬੰਦਾ ਕੱਪੜਿਆਂ ਦੀ ਗਠੜੀ ਕਾਰ ਦੇ ਪਿੱਛੇ ਲੁਕੋ ਦਿੰਦਾ ਹੈ। ਬੰਦੇ ਦੇ ਕੱਪੜੇ ਚੋਰੀ ਕਰਨ ਦੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਆਪਣੇ ਕੱਪੜੇ ਬਾਹਰ ਸੁਕਾਉਣ ਤੋਂ ਡਰਨ ਲੱਗੇ ਹਨ ਕਿ ਕਿਤੇ ਚੋਰ ਉਨ੍ਹਾਂ ਦੇ ਕੱਪੜੇ ਵੀ ਨਾ ਲੈ ਜਾਵੇ। ਮਾਡਲ ਪਿੰਡ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਸ਼ੱਕੀ ਹੈ। ਉਸ ਨੂੰ ਇੱਥੇ ਪਹਿਲਾਂ ਕਦੇ ਨਹੀਂ ਦੇਖਿਆ।
ਇਹ ਵੀ ਪੜ੍ਹੋ : ਆਧਾਰ ‘ਤੇ ਪਤਾ ਬਦਲਵਾਉਣਾ ਹੋਇਆ ਸੌਖਾ, ਸਿਰਫ ਪਰਿਵਾਰ ਦੇ ਮੁਖੀ ਨੂੰ ਮੋਬਾਈਲ ‘ਤੇ ਕਰਨਾ ਹੋਵੇਗਾ OK
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਲਾਕੇ ‘ਚ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਲੋਕਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਚੋਰੀ ਦੀਆਂ ਘਟਨਾਵਾਂ ‘ਤੇ ਵੀ ਕਾਬੂ ਪਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: