ਚੋਰੀਆਂ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਗੁਰੂਘਰ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਚੋਰ ਖੁੰਝ ਨਹੀਂ ਰਹੇ। ਲੁਧਿਆਣਾ ਦੇ ਕਾਕੋਵਾਲ ਰੋਡ ਇਲਾਕੇ ਦੇ ਗੁਰੂ ਘਰ ਦੀ ਗੋਲਕ ‘ਤੇ ਚੋਰਾਂ ਨੇ ਹੱਥ ਸਾਫ਼ ਕਰ ਲਿਆ, ਜਦੋਂ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ।
ਬਸਤੀ ਜੋਧੇਵਾਲ ਪੁਲਿਸ ਨੇ ਦੋਸ਼ੀ ਕ੍ਰਿਸ਼ਨ, ਸਾਹਿਲ, ਅਮਨ ਅਤੇ ਸ਼ੇਖੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕ੍ਰਿਸ਼ਨਾ ਅਤੇ ਸਾਹਿਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਮੋਗਾ : ਥਾਣੇਦਾਰ ਸਣੇ 4 ‘ਤੇ ਹੋਇਆ ਪਰਚਾ, ਬਲਾਤਕਾਰ ਮਾਮਲੇ ‘ਚ ਸਮਝੌਤੇ ਦੇ ਨਾਂ ‘ਤੇ ਹੜਪੇ 15 ਲੱਖ ਰੁ.
ਸ਼ਿਕਾਇਤਕਰਤਾ ਗੁਰਪਾਲ ਸਿੰਘ ਨੇ ਦੱਸਿਆ ਕਿ 6 ਫਰਵਰੀ ਨੂੰ ਹੈੱਡ ਗ੍ਰੰਥੀ ਅਜਮੇਰ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਦੁਆਰੇ ਵਿੱਚ ਚੋਰੀ ਹੋ ਗਈ ਹੈ, ਜਦੋਂ ਉਹ ਬਾਕੀ ਮੈਂਬਰਾਂ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਇਸ ਤੋਂ ਬਾਅਦ ਪਤਾ ਲੱਗਾ ਕਿ ਕਰੀਬ 2.30 ਵਜੇ ਦੋ ਵਿਅਕਤੀ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦਾ ਤਾਲਾ ਕੱਟ ਕੇ ਅੰਦਰ ਵੜੇ ਸਨ।
ਇਸ ਤੋਂ ਬਾਅਦ ਚੋਰ ਅੰਦਰੋਂ ਗੋਲਕ ਚੋਰੀ ਕਰਕੇ ਲੈ ਗਏ। ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਫੁਟੇਜ ਦੀ ਮਦਦ ਨਾਲ ਦੋਸ਼ੀ ਦੀ ਲੋਕੇਸ਼ਨ ਟਰੇਸ ਕੀਤੀ ਗਈ। ਫਿਲਹਾਲ ਦੋ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: