ਯੂਕਰੇਨ ‘ਤੇ ਰੂਸ ਦੇ ਹਮਲੇ ਨਾਲ ਮੁਸ਼ਕਲਾਂ ਵਧ ਗਈਆਂ ਹਨ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਇਥੇ ਫਸੇ ਭਾਰਤੀਆਂ ਲਈ ਤੀਜੀ ਐਡਵਾਇਜ਼ਰੀ ਜਾਰੀ ਕੀਤੀ ਹੈ।
ਭਾਰਤੀ ਦੂਤਘਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਥਾਵਾਂ ‘ਤੇ ਏਅਰ ਸਾਇਰਨ ਤੇ ਬੰਬ ਦੀ ਚਿਤਾਵਨੀ ਸੁਣਾਈ ਦੇ ਰਹੀ ਹੈ। ਜੇ ਤੁਸੀਂ ਵੀ ਅਜਿਹੀ ਕਿਸੇ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਗੂਗਲ ਮੈਪ ‘ਤੇ ਬੰਬ ਤੋਂ ਬਚਾਅ ਵਾਲੇ ਨੇੜਲੇ ਬੰਬ ਸ਼ੈਲਟਰਾਂ ਦਾ ਵੇਰਵਾ ਮੁਹੱਈਆ ਹੈ, ਜਿਨ੍ਹਾਂ ਵਿੱਚੋਂ ਕਈ ਸ਼ੈਲਡਰ ਅੰਡਰਗ੍ਰਾਊਂਡ ਮੈਟਰੋ ਵਿੱਚ ਹਨ। ਦੂਤਘਰ ਨੇ ਕਿਹਾ ਕਿ ਕੀਵ ਵਿੱਚ ਰਹਿਣ ਵਾਲਿਆਂ ਲਈ, ਕੀਵ ਸ਼ਹਿਰ ਪ੍ਰਸ਼ਾਸਨ ਦਾ ਅਧਿਕਾਰਕ ਲਿੰਕ ਦਿੱਤਾ ਗਿਆ ਹੈ।
ਯੂਕਰੇਨ ਵਿੱਚ 18,000 ਦੇ ਕਰੀਬ ਭਾਰਤੀ ਹਨ, ਜਿਨ੍ਹਾਂ ਵਿੱਚੋਂ ਕਈ ਵਿਦਿਆਰਥੀ ਹਨ। ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਜਹਾਜ਼ ਭੇਜਿਆ ਗਿਆ ਸੀ, ਪਰ ਇਹ ਜਹਾਜ਼ ਵਾਪਿਸ ਆ ਗਿਆ ਹੈ ਕਿਉਂਕਿ ਯੂਕਰੇਨ ਨੇ ਵਣਜ ਉਡਾਨਾਂ ਲਈ ਆਪਣੇ ਏਅਰਸਪੇਸ ਨੂੰ ਬੰਦ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਕਿਉੰਕਿ ਯੂਕਰੇਨ ਵਿੱਚ ਏਅਰਸਪੇਸ ਬੰਦ ਹੋ ਗਿਆ ਹੈ ਇਸ ਲਈ ਅਸੀਂ ਫਲਾਈਟ ਰਾਹੀਂ ਭਾਰਤੀਆਂ ਨੂੰ ਵਾਪਿਸ ਲਿਆਉਣ ਦੇ ਤਰੀਕਿਆਂ ਨੂੰ ਫਿਲਹਾਲ ਰੋਕ ਦਿੱਤਾ ਹੈ। ਅਸੀਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਬਦਲਵੇਂ ਕੱਦਾਂ ‘ਤੇ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲਾ ਨੇ ਭਾਰਤੀ ਦੂਤਘਰ ਦੀ ਮਦਦ ਲਈ ਇਸ ਇਲਾਕੇ ਵਿੱਚ ਹੋਰ ਡਿਪਲੋਮੈਟ ਭੇਜਣ ਦਾ ਫੈਸਲਾ ਕੀਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਦੂਤਾਵਾਸ ਕੀਵ ਵਿਚ ਫਸੇ ਅਜਿਹੇ ਵਿਦਿਆਰਥੀਆਂ ਦੇ ਠਹਿਰਨ ਦਾ ਪ੍ਰਬੰਧ ਕਰਨ ਲਈ ਅਦਾਰਿਆਂ ਦੇ ਸੰਪਰਕ ਵਿਚ ਹੈ।
ਇਸ ਵਿਚ ਕਿਹਾ ਗਿਆ ਹੈ, “ਹਾਲਾਂਕਿ, ਦੂਤਾਵਾਸ ਹਾਲਾਤਾਂ ਦੇ ਮੱਦੇਨਜ਼ਰ ਸੰਭਾਵਿਤ ਹੱਲ ਲੱਭ ਰਿਹਾ ਹੈ, ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਲੈ ਕੇ ਚੌਕਸ ਅਤੇ ਸੁਰੱਖਿਅਤ ਰਹੋ ਅਤੇ ਜਦੋਂ ਤੱਕ ਜ਼ਰੂਰੀ ਹੋਵੇ ਆਪਣੇ ਘਰਾਂ ਨੂੰ ਨਾ ਛੱਡੋ, ਆਪਣੇ ਦਸਤਾਵੇਜ਼ ਹਰ ਸਮੇਂ ਆਪਣੇ ਕੋਲ ਰੱਖੋ।”