Thirty Four Corona Cases found : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਿਆਂ ਵਿਚ ਬਠਿੰਡਾ ਜ਼ਿਲੇ ਤੋਂ ਕੋਰੋਨਾ ਦੇ 22, ਮੋਗਾ ਜ਼ਿਲੇ ਦੇ ਧਰਮਕੋਟ ਤੋਂ ਤਿੰਨ ਅਤੇ ਫਿਰੋਜ਼ਪੁਰ ਤੋਂ 9 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬਠਿੰਡਾ ਵਿਚ ਕੋਰੋਨਾ ਦੇ ਅੱਜ 22 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਸੈਨਿਕ ਛਾਉਣੀ ਅਤੇ ਏਅਰਫੋਰਸ ਸਟੇਸ਼ਨ ਤੋਂ ਵੀ ਮਰੀਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਮਰੀਜ਼ ਬੱਲਾ ਰਾਮ ਨਗਰ, ਨਵੀਂ ਬਸਤੀ, ਗਣਪਤੀ ਇਨਕਲੇਵ, ਹਨੂੰਮਾਨ ਮੰਦਰ, ਰੇਲਵੇ ਸਟੇਸ਼ਨ, ਰਿਫਾਈਨਰੀ, ਖਾਲਸਾ ਕਾਲੋਨੀ, ਸੀ.ਆਈ.ਏ. ਸਟਾਫ-2, ਧੋਬੀਆਣਾ ਬਸਤੀ, ਮਾਡਲ ਟਾਊਨ, ਗੋਨਿਆਣਾ ਮੰਡੀ, ਨੀਲ ਗਿਰੀ ਇਨਕਲੇਵ, ਜੱਸੀ ਬਾਗਵਾਲੀ, ਅਜੀਤ ਰੋਡ, ਵਰਧਮਾਨ ਸਪੀਨਿੰਗ ਮਿੱਲ ਨਾਲ ਸਬੰਧਤ ਹਨ।
ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਬਠਿੰਡਾ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 242 ਹੋ ਗਈ ਗਈ ਹੈ, ਜਿਨ੍ਹਾਂ ਵਿਚੋਂ 108 ਮਾਮਲੇ ਅਜੇ ਵੀ ਐਕਟਿਵ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਥੇ ਹੀ ਮੋਗਾ ਦੇ ਧਰਮਕੋਟ ਤੋਂ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਥੇ ਪਿੰਡ ਫਲਾਹਗੜ੍ਹ ਤੋਂ ਇਕ ਪੁਲਿਸ ਮੁਲਾਜ਼ਮ, ਪਿੰਡ ਜਲਾਲਾਬਾਦ ਤੋਂ ਇਕ ਵਿਅਕਤੀ ਲਾਲ ਸਿੰਘ ਅਤੇ ਪਿੰਡ ਕੜਿਆਲ ਤੋਂ ਵਿੱਕੀ ਨਾਂ ਦੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮਰੀਜ਼ਾਂ ਨੂੰ ਬਾਘਾਪੁਰਾਣਾ ਵਿਖੇ ਆਈਸੋਲੇਟ ਕੀਤਾ ਜਾ ਰਿਹਾ ਹੈ, ਜਦਕਿ ਪਿੰਡ ਕਡਿਆਲ ਦੇ ਵਿਅਕਤੀ ਨੂੰ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਹੈ।
ਫਿਰੋਜ਼ਪੁਰ ਵਿਚ ਕੋਰੋਨਾ ਦੇ 9 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਇਹ ਮਾਮਲੇ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਅਤੇ ਕੁਝ ਪਿੰਡਾਂ ਨਾਲ ਸਬੰਧਤ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸੂਚੀ ਬਣਾਈ ਜਾ ਰਹੀ ਹੈ।