ਪੁਲਿਸ ਮੁਤਾਬਕ ਇਸ ਪਤੇ ‘ਤੇ ਇਕ ਬੰਦਾ ਮਿਲਿਆ, ਜੋ ਧਮਕੀ ਭਰੀ ਚਿੱਠੀ ਬਾਰੇ ਸੁਣ ਕੇ ਕਾਫੀ ਡਰ ਗਿਆ। ਉਸ ਨੇ ਅਜਿਹੀ ਕੋਈ ਧਮਕੀ ਭਰੀ ਚਿੱਠੀ ਲਿਖਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸੇ ਨੇ ਉਸ ਨੂੰ ਫਸਾਉਣ ਲਈ ਇਹ ਝੂਠਾ ਧਮਕੀ ਪੱਤਰ ਉਸ ਦੇ ਨਾਂ ਲਿਖਿਆ ਹੈ। ਪੁਲਿਸ ਮੁਤਾਬਕ ਬੰਦੇ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਸਾਰੀ ਘਟਨਾ ਕੀ ਸੀ। ਹਾਲਾਂਕਿ ਕੇਰਲ ‘ਚ ਸਾਵਧਾਨੀ ਪੱਖੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ‘ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ ਇਹ ਚਿੱਠੀ ਕਥਿਤ ਤੌਰ ‘ਤੇ ਕੋਚੀ ਦੇ ਇੱਕ ਵਿਅਕਤੀ ਵੱਲੋਂ ਮਲਿਆਲਮ ਵਿੱਚ ਲਿਖੀ ਗਈ ਸੀ। ਪੱਤਰ ਵਿੱਚ ਦਿੱਤੇ ਵੇਰਵਿਆਂ ਰਾਹੀਂ ਪੁਲਿਸ ਐਨ.ਕੇ. ਜੌਨੀ ਨਾਂ ਦੇ ਵਿਅਕਤੀ ਤੱਕ ਪਹੁੰਚ ਕੀਤੀ। ਕੇਰਲ ਪੁਲਿਸ ਮੁਤਾਬਕ ਪੱਤਰ ਵਿੱਚ ਲਿਖਿਆ ਗਿਆ ਸੀ, ‘ਪੀਐਮ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਰਗੀ ਕਿਸਮਤ ਦਾ ਸਾਹਮਣਾ ਕਰਨਾ ਪਵੇਗਾ।’ ਕੋਚੀ ਦੇ ਵਸਨੀਕ ਜੌਨੀ ਨੇ ਪੱਤਰ ਲਿਖਣ ਤੋਂ ਇਨਕਾਰ ਕੀਤਾ ਪਰ ਦੋਸ਼ ਲਾਇਆ ਕਿ ਇਸ ਦੇ ਪਿੱਛੇ ਕੋਈ ਵਿਅਕਤੀ ਹੋ ਸਕਦਾ ਹੈ ਜੋ ਉਸ ਨਾਲ ਰੰਜਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸ਼ਾਹ ਮਗਰੋਂ ਰਾਜਨਾਥ ਸਿੰਘ ਨੇ ਸੁਖਬੀਰ ਬਾਦਲ ਨੂੰ ਕੀਤਾ ਫ਼ੋਨ, ਪ੍ਰਕਾਸ਼ ਸਿੰਘ ਬਾਦਲ ਦਾ ਪੁੱਛਿਆ ਹਾਲ
ਐਨਕੇ ਜੌਨੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਚਿੱਠੀ ਨੂੰ ਮੇਰੀ ਹੱਥ ਲਿਖਤ ਨਾਲ ਮਿਲਾ ਕੇ ਵੇਖਿਆ। ਉਨ੍ਹਾਂ ਨੂੰ ਯਕੀਨ ਹੈ ਕਿ ਇਹ ਚਿੱਠੀ ਮੈਂ ਨਹੀਂ ਲਿਖੀ। ਹੋ ਸਕਦਾ ਹੈ ਕਿ ਇਸ ਪਿੱਛੇ ਕੋਈ ਬੰਦਾ ਹੋਵੇ ਜੋ ਮੇਰੇ ਤੋਂ ਨਫਰਤ ਕਰਦਾ ਹੋਵੇ। ਮੈਂ ਪੁਲਿਸ ਨਾਲ ਉਨ੍ਹਾਂ ਲੋਕਾਂ ਦੇ ਨਾਮ ਸਾਂਝੇ ਕੀਤੇ ਹਨ ਜਿਨ੍ਹਾਂ ‘ਤੇ ਮੈਨੂੰ ਸ਼ੱਕ ਹੈ। ਇਸ ਦੌਰਾਨ ਕੇਰਲ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਪੱਤਰ ਵੀ ਮੀਡੀਆ ਵਿੱਚ ਸਾਹਮਣੇ ਆਇਆ ਹੈ। ਏਡੀਜੀਪੀ ਦੇ ਪੱਤਰ ਵਿੱਚ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਤੋਂ ਸੰਭਾਵਿਤ ਧਮਕੀ ਸਮੇਤ ਕਈ ਹੋਰ ਗੰਭੀਰ ਧਮਕੀਆਂ ਦਾ ਜ਼ਿਕਰ ਕੀਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਏ.ਕੇ. ਮੁਰਲੀਧਰਨ ਨੇ ਮੀਡੀਆ ‘ਚ ਚਿੱਠੀ ਦੇ ਲੀਕ ਹੋਣ ਨੂੰ ਸੂਬਾ ਪੁਲਿਸ ਦੀ ਕੁਤਾਹੀ ਕਰਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: