ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਤਰਨਤਾਰਨ ਵਿੱਚ ਇੱਕ ਖੰਡਹਰ ਇਮਾਰਤ ਵਿੱਚ ਸਾਢੇ ਤਿੰਨ ਕਿਲੋ ਆਰ.ਡੀ.ਐਕਸ. ਬਰਾਮਦ ਹੋਇਆ ਹੈ ਅਤੇ ਇਸ ਦੇ ਨਾਲ ਹੀ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਆਰ.ਡੀ.ਐੱਕਸ. ਰਾਹੀਂ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਸੀ। ਕਰਨਾਲ ਵਿੱਚ ਫੜੇ ਚਾਰ ਅੱਤਵਾਦੀਆਂ ਦੇ ਨਾਲ ਆਰ.ਡੀ.ਐੱਕਸ. ਲੁਕਾਉਣ ਦੇ ਤਾਰ ਜੁੜ ਰਹੇ ਹਨ। ਦੁਸ਼ਮਣ ਦੇਸ਼ ਪਾਕਿਸਤਾਨ ਹੁਣ ਭਾਰਤ-ਪਾਕਿਸਤਾਨ ‘ਤੇ ਸਥਿਤ ਜ਼ਿਲ੍ਹਾ ਤਰਨਤਾਰਨ ਨੂੰ ਦੇਸ਼ ਵਿਰੋਧੀ ਸਰਗਰਮੀਆਂ ਲਈ ਇਸਤੇਮਾਲ ਕਰ ਰਿਹਾ ਹੈ।
ਆਈ.ਐਸ.ਆਈ. ਰਾਹੀਂ ਉਥੇ ਬੈਠਾ ਰਿੰਦਾ ਜ਼ਿਲ੍ਹਾ ਤਰਨਤਾਰਨ ਦੇ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਵਿੱਚ ਲੱਗਾ ਹੋਇਆ ਹੈ। ਪਿਛਲੇ ਦਿਨੀਂ ਕਈ ਅੱਤਵਾਦੀ ਪੁਲਿਸ ਨੇ ਫੜੇ ਹਨ। ਪੁੱਝਗਿੱਛ ਵਿੱਚ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਆਰ.ਡੀ.ਐੱਕਸ. ਵੀ ਰਿੰਦਾ ਵੱਲੋਂ ਡਰੋਨ ਰਾਹੀਂ ਭਾਰਤ ਭੇਜੀ ਗਈ ਸੀ। ਫਿਲਹਾਲ ਇਸ ਪੂਰੇ ਕਾਂਡ ਨੂੰ ਲੈ ਕੇ ਖੁਫੀਆ ਏਜੰਸੀ ਤੇ ਪੁਲਿਸ ਦੀ ਸਪੈਸ਼ਲ ਟੀਮ ਜਾਂਚ-ਪੜਤਾਲ ਵਿੱਚ ਲੱਗੀ ਹੋਈ ਹੈ। ਵੱਡਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਆਰ.ਡੀ.ਐੱਕਸ. ਦੇ ਤਾਰ ਕਰਨਾਲ ਵਿੱਚ ਫੜੇ ਗਏ ਚਾਰ ਅੱਤਵਾਦੀਆਂ ਨਾਲ ਜੁੜ ਰਹੇ ਹਨ। ਇਸ ਲਈ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਕਦੇ ਵੀ ਲਿਆ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਫੜੇ ਗਏ ਕਥਿਤ ਅੱਤਵਾਦੀ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੀ ਸਪੈਸ਼ਲ਼ ਪੁਲਿਸ ਦੀ ਕਸਟਡੀ ਵਿੱਚ ਹੈ। ਉਨ੍ਹਾਂ ਦੇ ਖਇਲਾਫ ਪੁਲਿਸ ਨੂੰ ਲਗਭਗ 10 ਦਿਨ ਦੀ ਨਿਆਇਕ ਹਿਰਾਸਤ ਮਿਲੀ ਹੈ।