ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਚ ਦਿਨ-ਦਿਹਾੜੇ ਲੁਟੇਰੇ ਮੋਬਾਈਲਾਂ ਦੀ ਦੁਕਾਨ ਵਿਚ ਵੜ ਗਏ ਤੇ ਦੁਕਾਨਦਾਰ ਤੋਂ ਪਿਸਤੌਲ ਦੀ ਨੋਕ ‘ਤੇ ਪੈਸੇ ਲੁੱਟ ਲਏ। ਇਸ ਦੌਰਾਨ ਲੋਕਾਂ ਨੂੰ ਜਦੋਂ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਕ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਮੁਤਾਬਕ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਜਦੋਂ ਆਪਣੀ ਦੁਕਾਨ ਖੋਲ੍ਹੀ ਤਾਂ ਥੋੜ੍ਹੀ ਦੇਰ ਬਾਅਦ ਉਸ ਦੀ ਦੁਕਾਨ ਵਿਚ 3 ਨੌਜਵਾਨ ਵੜ ਗਏ। ਇਨ੍ਹਾਂ ਵਿਚੋਂ ਇਕ ਨੇ ਪਿਸਤੌਲ ਦੀ ਨੋਕ ‘ਤੇ ਉਸ ਦੇ ਗੱਲੇ ਵਿਚ ਪਏ ਸਾਰੇ ਪੈਸੇ ਲੁੱਟ ਲਏ। ਜਦੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਫਰਾਰ ਹੋਣ ਲੱਗੇ ਤਾਂ ਦੁਕਾਨਦਾਰ ਨੇ ਸ਼ੋਰ ਮਚਾ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਇਕ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਦੋਂ ਕਿ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਹੜ੍ਹਾਂ ਦੀ ਮਾਰ ਵਿਚਾਲੇ ਰਾਹਤ ਭਰੀ ਖਬਰ, ਪੌਂਗ ਡੈਮ ਵਿਚ ਘਟਿਆ ਪਾਣੀ ਦਾ ਪੱਧਰ
ਪੁਲਿਸ ਮਾਮਲੇ ਦੀ ਜਾਂਚ ਰ ਰਹੀ ਹੈ। ਇਕ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਜਦੋਂ ਕਿ ਬਾਕੀ ਦੋ ਲੁਟੇਰਿਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























