ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਅਮਰੀਕਾ ਦੇ ਸਿਏਟਲ ਸ਼ਹਿਰ ਵਿੱਚ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਪਹਿਲੀ ਵਾਰ ਇਥੇ ਦੇ ਆਈਕੋਨਿਕ ਸਪੇਸ ਨੀਡਲ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। 1962 ਵਿੱਚ ਵਿਸ਼ਵ ਮੇਲੇ ਲਈ ਬਣਾਇਆ ਗਿਆ, ਸਪੇਸ ਨੀਡਲ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਦੇ ਤਕਨੀਕੀ ਕੇਂਦਰ, ਸੀਏਟਲ ਦਾ ਪ੍ਰਤੀਕ ਹੈ। ਇਸ ਇਤਿਹਾਸਕ ਪਲ ਵਿੱਚ ਸੀਏਟਲ ਦੇ ਮੇਅਰ ਬਰੂਸ ਹੇਰੇਲ, ਭਾਰਤ ਦੇ ਕੌਂਸਲ ਜਨਰਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸ਼ਾਮਲ ਹੋਏ।
ਉਨ੍ਹਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਸ ਨੇ ਸੀਏਟਲ ਨੂੰ ਇੱਕ ਤਕਨੀਕੀ ਕੇਂਦਰ ਵਜੋਂ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ‘ਤੇ, ਕੈਰੀ ਪਾਰਕ ਵਿਖੇ ਇੱਕ ਕਮਿਊਨਿਟੀ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ, ਜਿੱਥੋਂ ਸੀਏਟਲ ਦਾ ਇੱਕ ਸ਼ਾਨਦਾਰ ਦ੍ਰਿਸ਼ ਅਤੇ ਸਪੇਸ ਨੀਡਲ ‘ਤੇ ਲਹਿਰਾਉਂਦਾ ਤਿਰੰਗਾ ਦਿਖਾਈ ਦੇ ਰਿਹਾ ਸੀ। ਇਸ ਸਮਾਗਮ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਯੂਐਸ ਕਾਂਗਰਸਮੈਨ (ਡਬਲਯੂਏ-9ਵਾਂ ਜ਼ਿਲ੍ਹਾ) ਐਡਮ ਸਮਿਥ, ਵਾਸ਼ਿੰਗਟਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੇਬਰਾ ਐਲ. ਸਟੀਫਨਜ਼, ਸੀਏਟਲ ਪੋਰਟ ਕਮਿਸ਼ਨਰ ਸੈਮ ਚੋ ਅਤੇ ਸੀਏਟਲ ਪਾਰਕਸ ਐਂਡ ਰੀਕ੍ਰੀਏਸ਼ਨ ਡਾਇਰੈਕਟਰ ਏਪੀ ਡਿਆਜ਼ ਨੇ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਵਿੱਚ ਸਮਿਥ ਨੇ ਇਸ ਤਿਉਹਾਰ ਨੂੰ ਖੇਤਰ ਦੀ ਵੰਨ-ਸੁਵੰਨਤਾ ਅਤੇ ਇੰਡੋ-ਪੈਸੀਫਿਕ ਉੱਤਰ-ਪੱਛਮ ਵਿਚਕਾਰ ਮਜ਼ਬੂਤ ਸਬੰਧਾਂ ਦਾ ਪ੍ਰਤੀਕ ਦੱਸਿਆ। ਇਸ ਸਮਾਗਮ ਵਿੱਚ ਰਾਸ਼ਟਰੀ ਗੀਤ, ਭਾਰਤੀ ਕਲਾ ਰੂਪਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੱਭਿਆਚਾਰਕ ਨਾਚ ਪ੍ਰਦਰਸ਼ਨ ਅਤੇ ਪ੍ਰਸਿੱਧ ਕਲਾਕਾਰ ਅਤੇ ਅਦਾਕਾਰ ਪੀਯੂਸ਼ ਮਿਸ਼ਰਾ ਵੱਲੋਂ ਕਵਿਤਾ ਪਾਠ ਸ਼ਾਮਲ ਸਨ। ਕਿੰਗ ਕਾਉਂਟੀ, ਜਿਸ ਵਿੱਚ ਸੀਏਟਲ, ਸਪੋਕੇਨ, ਟੈਕੋਮਾ ਅਤੇ ਬੇਲੇਵਿਊ ਸ਼ਾਮਲ ਹਨ, ਨੇ 15 ਅਗਸਤ ਨੂੰ ਭਾਰਤ ਦਿਵਸ ਵਜੋਂ ਐਲਾਨਿਆ।
ਇਹ ਵੀ ਪੜ੍ਹੋ : ਪੈਨਸ਼ਨਰਾਂ ਨੂੰ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਚੱਕਰ! ਮਾਨ ਸਰਕਾਰ ਵੱਲੋਂ ਸੇਵਾ ਪੋਰਟਲ ‘ਤੇ ਟ੍ਰਾਇਲ ਸ਼ੁਰੂ
ਲੂਮੇਨ ਸਟੇਡੀਅਮ, ਟੀ-ਮੋਬਾਈਲ ਸਟੇਡੀਅਮ, ਵੈਸਟਿਨ, ਸੀਏਟਲ ਗ੍ਰੇਟ ਵ੍ਹੀਲ ਅਤੇ ਸਪੇਸ ਨੀਡਲ ਸਮੇਤ ਕਈ ਪ੍ਰਤੀਕ ਇਮਾਰਤਾਂ ਨੂੰ ਤਿਰੰਗੇ ਦੇ ਰੰਗਾਂ ਵਿੱਚ ਰੌਸ਼ਨ ਕੀਤਾ ਗਿਆ ਸੀ। ਟੈਕੋਮਾ ਡੋਮ, ਟੈਕੋਮਾ ਸਿਟੀ ਹਾਲ ਅਤੇ ਟੈਕੋਮਾ ਪੁਲਿਸ ਅਤੇ ਫਾਇਰ ਵਿਭਾਗਾਂ ਦੇ ਮੁੱਖ ਦਫਤਰ ‘ਤੇ ਵੀ ਤਿਰੰਗਾ ਲਹਿਰਾਇਆ ਗਿਆ। ਨਵੰਬਰ 2023 ਵਿੱਚ ਸੀਏਟਲ ਵਿੱਚ ਭਾਰਤ ਦੇ ਛੇਵੇਂ ਕੌਂਸਲੇਟ ਦੇ ਖੁੱਲਣ ਤੋਂ ਬਾਅਦ ਭਾਰਤ ਅਤੇ ਖੇਤਰ ਵਿਚਕਾਰ ਸਬੰਧ ਹੋਰ ਡੂੰਘੇ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























