ਸਾਲ 1912 ‘ਚ ਸਮੁੰਦਰ ‘ਚ ਟਾਈਟੈਨਿਕ ਜਹਾਜ਼ ਦੇ ਡੁੱਬਣ ‘ਤੇ ਬਣੀ ਫਿਲਮ ਦੇ ਨਿਰਦੇਸ਼ਕ ਜੇਮਸ ਕੈਮਰਨ ਨੇ ਟਾਈਟਨ ਪਣਡੁੱਬੀ ਦੇ ਡੁੱਬਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪਣਡੁੱਬੀ ਦਾ ਸੰਪਰਕ ਸਤ੍ਹਾ ‘ਤੇ ਜਹਾਜ਼ ਨਾਲ ਟੁੱਟਿਆ, ਉਦੋਂ ਹੀ ਮੈਂ ਸਮਝ ਗਿਆ ਸੀ ਕਿ ਇਸ ‘ਚ ਧਮਾਕਾ ਹੋਇਆ ਹੈ। ਇਹ ਪਣਡੁੱਬੀ ਐਤਵਾਰ ਨੂੰ ਬ੍ਰਿਟੇਨ ਦੇ ਕੁਝ ਰਈਸਾਂ ਨੂੰ ਸਮੁੰਦਰ ਵਿੱਚ ਡੁੱਬੇ ਟਾਈਟੈਨਿਕ ਜਹਾਜ਼ ਨੂੰ ਦਿਖਾਉਣ ਲਈ ਨਿਕਲੀ ਸੀ। ਕੁਝ ਸਮੇਂ ਬਾਅਦ ਉਸ ਦਾ ਮੁੱਖ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਯੂਐਸ ਕੋਸਟ ਗਾਰਡ ਨੇ ਵੀਰਵਾਰ ਨੂੰ ਡੁੱਬੀ ਪਣਡੁੱਬੀ ਟਾਈਟਨ ਦਾ ਮਲਬਾ ਬਰਾਮਦ ਕੀਤਾ।
ਜੇਮਸ ਕੈਮਰਨ ਨੇ ਕਿਹਾ ਕਿ ‘ਸਾਨੂੰ ਇੱਕ ਘੰਟੇ ਬਾਅਦ ਹੀ ਪਣਡੁੱਬੀ ਵਿੱਚ ਧਮਾਕਾ ਹੋਣ ਦੀ ਪੁਸ਼ਟੀ ਹੋ ਗਈ। ਜਿਵੇਂ ਹੀ ਪਣਡੁੱਬੀ ਲਾਪਤਾ ਹੋਈ, ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਇਹ ਆਵਾਜ਼ ਹਾਈਡ੍ਰੋਫੋਨ (ਇੱਕ ਯੰਤਰ ਜੋ ਪਾਣੀ ਵਿੱਚ ਧੁਨੀ ਤਰੰਗਾਂ ਦਾ ਪਤਾ ਲਗਾਉਂਦੀ ਹੈ) ‘ਤੇ ਆਈ ਸੀ। ਟ੍ਰਾਂਸਪੌਂਡਰ ਗੁਆਚ ਗਿਆ, ਸੰਚਾਰ ਖਤਮ ਹੋ ਗਿਆ, ਮੈਨੂੰ ਪਤਾ ਸੀ ਕਿ ਕੀ ਹੋਇਆ ਸੀ। ਪਣਡੁੱਬੀ ਫਟ ਗਈ ਸੀ। ਮੈਂ ਸੋਚਿਆ ਕਿ ਇਹ ਇੱਕ ਭਿਆਨਕ ਵਿਚਾਰ ਸੀ। ਕਾਸ਼ ਮੈਂ ਬੋਲ ਸਕਦਾ ਪਰ ਮੈਂ ਮੰਨ ਲਿਆ ਕਿ ਕੋਈ ਮੇਰੇ ਨਾਲੋਂ ਹੁਸ਼ਿਆਰ ਹੈ, ਤੁਸੀਂ ਜਾਣਦੇ ਹੋ ਕਿਉਂਕਿ ਮੈਂ ਕਦੇ ਵੀ ਉਸ ਤਕਨੀਕ ਦਾ ਪ੍ਰਯੋਗ ਨਹੀਂ ਕੀਤਾ ਪਰ ਇਹ ਪਹਿਲੀ ਨਜ਼ਰ ਵਿੱਚ ਬੁਰਾ ਲੱਗਿਆ।
ਕੈਮਰਨ ਨੇ 1912 ਵਿੱਚ ਟਾਈਟੈਨਿਕ ਜਹਾਜ਼ ਦੇ ਡੁੱਬਣ ਅਤੇ ਟਾਈਟਨ ਪਣਡੁੱਬੀ ਦੀ ਤੁਲਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਮੋਹਰੀ ਲੋਕਾਂ ਨੇ ਚਿਤਾਵਨੀਆਂ ਨੂੰ ਅਣਗੌਲਿਆਂ ਕਰ ਦਿੱਤਾ ਜਿਸ ਕਾਰਨ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ। ਜੇਮਸ ਕੈਮਰਨ ਨੇ ਇੱਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ, ‘ਮੈਂ ਟਾਈਟੈਨਿਕ ਹਾਦਸੇ ਦੀ ਸਮਾਨਤਾ ਤੋਂ ਹੀ ਹੈਰਾਨ ਹਾਂ ਜਿੱਥੇ ਕੈਪਟਨ ਨੂੰ ਵਾਰ-ਵਾਰ ਕਿਹਾ ਗਿਆ ਸੀ ਕਿ ਅੱਗੇ ਇੱਕ ਬਹੁਤ ਵੱਡੀ ਬਰਫ ਦੀ ਚੱਟਾਨ ਹੈ ਪਰ ਉਸ ਨੇ ਧਿਆਨ ਨਹੀਂ ਦਿੱਤਾ ਅਤੇ ਬਿਨਾਂ ਚੰਦਰਮਾ ਵਾਲੀ ਉਸ ਰਾਤ ਨੂੰ ਪੂਰੀ ਸਪੀਡ ਨਾਲ ਜਹਾਜ਼ ਨੂੰ ਚਲਾਉਂਦੇ ਰਹੇ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ।’
ਇਹ ਵੀ ਪੜ੍ਹੋ : ਗੱਡੀ ‘ਤੇ ਕਾਂਗਰਸੀ MLA ਦਾ ਸਟਿੱਕਰ ਤੇ ਹੂਟਰ ਲਾ ਕੇ ਘੁੰਮਦਾ ਬੰਦਾ ਹੋਇਆ ਗ੍ਰਿਫਤਾਰ, ਮਾਮਲਾ ਦਰਜ
‘ਹੁਣ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਉਸੇ ਥਾਂ ‘ਤੇ ਚਿਤਾਵਨੀ ਨੂੰ ਮੁੜ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਦੁਨੀਆ ਭਰ ਵਿੱਚ ਜੋ ਗੋਤਾਖੋਰੀ ਚੱਲ ਰਹੀ ਹੈ, ਉਸ ਨੂੰ ਵੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੈਰਾਨ ਕਰਨ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: