ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜੋਅ ਬਿਡੇਨ ਦੇ ਸੱਦੇ ‘ਤੇ ਅਮਰੀਕਾ ਦੇ ਚਾਰ ਦਿਨਾਂ ਦੌਰੇ ‘ਤੇ ਜਾ ਰਹੇ ਹਨ। ਉਹ 21 ਜੂਨ ਤੋਂ 24 ਜੂਨ ਤੱਕ ਅਮਰੀਕਾ ‘ਚ ਰਹਿਣਗੇ। ਇਹ ਦੌਰਾ ਬਹੁਤ ਖਾਸ ਹੈ। ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਪੀ.ਐੱਮ. ਮੋਦੀ ਅਜਿਹਾ ਕਰਕੇ ਇਤਿਹਾਸ ਰਚਣ ਜਾ ਰਹੇ ਹਨ, ਕਿਉਂਕਿ ਅੱਜ ਤੱਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਨਹੀਂ ਕੀਤਾ ਹੈ।
ਪ੍ਰਸ਼ਾਸਨਿਕ ਪੱਧਰ ‘ਤੇ PM ਮੋਦੀ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਦੇ ਲੋਕ ਵੀ ਪੀਐਮ ਮੋਦੀ ਦੇ ਸਵਾਗਤ ਲਈ ਖਾਸ ਤਿਆਰੀਆਂ ਕਰ ਰਹੇ ਹਨ। ਨਿਊ ਜਰਸੀ ਦੇ ਇੱਕ ਰੈਸਟੋਰੈਂਟ ਨੇ ਉਨ੍ਹਾਂ ਦਾ ਸਵਾਗਤ ਖਾਸ ਅੰਦਾਜ਼ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਇਸ ਰੈਸਟੋਰੈਂਟ ‘ਚ ‘ਮੋਦੀ ਜੀ ਥਾਲੀ’ ਪਰੋਸੀ ਜਾਵੇਗੀ। ਇਸ ਪਲੇਟ ‘ਚ ਭਾਰਤੀ ਫਲੇਵਰ ਹੋਵੇਗਾ। ਇਹ ਵੀ ਧਿਆਨ ਰਹੇਗਾ ਕਿ ਮੋਦੀ ਸਰਕਾਰ ਜਿਨ੍ਹਾਂ ਗੱਲਾਂ ਦਾ ਪ੍ਰਚਾਰ ਕਰ ਰਹੀ ਹੈ, ਉਨ੍ਹਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਇਸ ਪਲੇਟ ‘ਚ ਭਾਰਤ ਦੇ ਕਈ ਰਾਜਾਂ ਦੇ ਪਕਵਾਨ ਸ਼ਾਮਿਲ ਹੋਣਗੇ। ਇਸ ਵਿੱਚ ਖਿਚੜੀ, ਰਸਗੁੱਲਾ, ਸਰ੍ਹੋਂ ਦਾ ਸਾਗ, ਦਮ ਆਲੂ, ਇਡਲੀ, ਢੋਕਲਾ, ਛੱਖਣ, ਪਾਪੜ ਅਤੇ ਹੋਰ ਕਈ ਚੀਜ਼ਾਂ ਸ਼ਾਮਲ ਹੋਣਗੀਆਂ। ਇਹ ਥਾਲੀ ਸ਼ੈੱਫ ਸ਼੍ਰੀਪਦ ਕੁਲਕਰਨੀ ਵੱਲੋਂ ਤਿਆਰ ਕੀਤੀ ਗਈ ਹੈ। ਕੁਲਕਰਨੀ ਨੇ ਇੱਕ ਵੱਖਰੇ ਤਜ਼ਰਬੇ ਲਈ ਇੱਕ ਵਿਸ਼ੇਸ਼ ਥਾਲੀ ਤਿਆਰ ਕੀਤੀ ਹੈ।
ਰੈਸਟੋਰੈਂਟ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਸਮਰਪਿਤ ਥਾਲੀ ਤਿਆਰ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਰੈਸਟੋਰੈਂਟ ਵੱਲੋਂ ਪਰੋਸੀ ਜਾਣ ਵਾਲੀ ਥਾਲੀ ਵਿੱਚ ਬਾਜਰੇ ਵੀ ਸ਼ਾਮਲ ਹੁੰਦੇ ਹਨ। ਦੱਸ ਦਈਏ ਕਿ ਭਾਰਤ ਦੀ ਸਿਫਾਰਿਸ਼ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਸ ਸਾਲ ਨੂੰ ਮੀਲਟ ਈਅਰ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : Meta ਲਿਆ ਰਿਹਾ Twitter ਵਰਗਾ ਐਪ, ਐਲਨ ਮਸਕ ਨੂੰ ਟੱਕਰ ਦੇਣ ਦੀ ਤਿਆਰੀ ‘ਚ ਜ਼ੁਕਰਬਰਗ!
ਵਿਦੇਸ਼ੀ ਭਾਰਤੀ ਵੀ PM ਮੋਦੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ 18 ਜੂਨ ਨੂੰ ਅਮਰੀਕਾ ਦੇ 20 ਸ਼ਹਿਰਾਂ ਵਿੱਚ ਭਾਰਤ ਏਕਤਾ ਮਾਰਚ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 21 ਜੂਨ ਨੂੰ ਵ੍ਹਾਈਟ ਹਾਊਸ ਦੇ ਸਾਹਮਣੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਯੋਗਾ ਵੀ ਦਿਖਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: