ਪੰਜਾਬ ਸਰਕਾਰ ਵੱਲੋਂ ਤਿੰਨ IAS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ-
ਇਨ੍ਹਾਂ ਵਿੱਚ 1933 ਬੈਚ ਦੇ ਆਈਏਐੱਸ ਅਧਿਕਾਰੀ ਰਮੇਸ਼ ਕੁਮਾਰ ਗਾਂਤਾ ਜੋਕਿ ਪ੍ਰਿੰਸੀਪਲ ਸਕੱਤਰ ਤਕਨੀਕੀ ਐਜੂਕੇਸ਼ਨ ਤੇ ਇੰਡਸਟ੍ਰੀਅਲ ਟ੍ਰੇਨਿੰਗ ਦੇ ਅਹੁਦੇ ‘ਤੇ ਤਾਇਨਾਤ ਸਨ, ਨੂੰ ਪ੍ਰਿੰਸੀਪਲ ਸਕੱਤਰ, ਸੋਸ਼ਲ ਜਸਟਿਸ ਸਸ਼ਕਤੀਕਰਨ ਤੇ ਘੱਟ ਗਿਣਤੀ ਰਾਹਤ ਸ਼੍ਰੀਮਤੀ ਰਾਜੀ ਪ. ਸ਼੍ਰੀਵਾਸਤਵਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
1996 ਬੈਚ ਦੇ ਆਈਏਐੱਸ ਅਧਿਕਾਰੀ ਰਾਜ ਕਮਲ ਚੌਧਰੀ ਮੁੱਖ ਸਕੱਤਰ, ਪਲਾਨਿੰਗ ਨੂੰ ਇਸ ਤੋਂ ਇਲਾਵਾ ਆਈਏਐੱਸ ਰਮੇਸ਼ ਗੁਮਾਰ ਗਾਂਤਾ ਦੀ ਥਾਂ ਮੁੱਖ ਸਕੱਤਰ ਤਕਨੀਕੀ ਐਜੂਕੇਸ਼ਨ ਤੇ ਇੰਡਸਟ੍ਰੀਅਲ ਟ੍ਰੇਨਿੰਗ ਵਜੋਂ ਤਾਇਨਾਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇੱਕ ਹੋਰ 2016 ਆਈਏਐੱਸ ਬੈਚ ਦੇ ਅਧਿਕਾਰੀ ਰਾਹੁਲ ਗੁਪਤਾ ਅਡੀਸ਼ਨਲ ਸੈਕਟਰੀ, ਖੇਤੀਬਾੜੀ ਨੂੰ ਇਸ ਦੇ ਨਾਲ ਹੀ ਅਡੀਸ਼ਨਲ ਸੈਕਟਰੀ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਜੋਂ ਵੀ ਪੋਸਟਿੰਗ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਭਵਿੱਖਬਾਣੀ- ਪਹਾੜਾਂ ‘ਤੇ ਬਰਫਬਾਰੀ ਨਾਲ ਵਧੇਗੀ ਠੰਡ, ਦਿੱਲੀ ਸਣੇ ਇਨ੍ਹਾਂ ਸੂਬਿਆਂ ‘ਚ ਪਏਗਾ ਭਾਰੀ ਮੀਂਹ