ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੈਕਸ ਡਿਫਾਲਟਰ ਬੱਸ ਆਪ੍ਰੇਟਰ ਜਲਦ ਟੈਕਸ ਜਮ੍ਹਾ ਕਰਨ।ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੂੰ ਬੱਸਾਂ ਦੇ ਨਵੇਂ ਟਾਈਮ ਟੇਬਲ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸਰਕਾਰ ਉਨ੍ਹਾਂ ਦਾ ਬੱਸ ਪਰਮਿਟ ਰੱਦ ਕਰ ਦੇਵੇਗੀ। ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨੇ ਪੱਟੀ-ਮਾਤਾ ਚਿੰਤਪੁਰਨੀ-ਜਵਾਲਾ ਜੀ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਨੂੰ ਕਿਹਾ। ਉਨ੍ਹਾਂ ਟਰਾਂਸਪੋਰਟ ਸਕੱਤਰ ਦੇ ਸਿਵਾ ਪ੍ਰਸਾਦ ਨੂੰ ਕਿਹਾ ਕਿ ਇਹ ਕੰਮ ਜਲਦ ਪੂਰਾ ਹੋਣਾ ਚਾਹੀਦਾ ਹੈ।
ਭੁੱਲਰ ਨੇ ਕਿਹਾ ਵਿਭਾਗ ਵਿਚ ਹੁਣ ਪੂਰੀ ਤਰ੍ਹਾਂ ਬਾਇਓਮੀਟਰਕ ਹਾਜ਼ਰੀ ਲੱਗੇਗੀ। ਇਸ ਨਾਲ ਲੋਕਾਂ ਨੂੰ ਸਮੇਂ ‘ਤੇ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ। ਕੰਮਕਾਜ ਵਿਚ ਪਾਰਦਰਸ਼ਤਾ ਆਏਗੀ। ਅਫਸਰਾਂ ਤੇ ਮੁਲਾਜ਼ਮਾਂ ਨੂੰ ਹਰ ਹਾਲ ‘ਚ ਦਫਤਰ ਵਿਚ ਹਾਜ਼ਰ ਰਹਿਣਾ ਹੋਵੇਗਾ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੱਸ ਸਟੈਂਡ ਦੇ ਅੰਦਰ ਤੋਂ ਚੱਲਣੀਆਂ ਚਾਹੀਦੀਆਂ ਹਨ। ਜੇਕਰ ਕੋਈ ਬਾਹਰ ਤੋਂ ਹੀ ਬੱਸਾਂ ਲੈ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ‘ਤੇ ਪਰਮਿਟ ਜਾਰੀ ਕੀਤੇ ਜਾਣ। ਘੱਟ ਦੂਰੀ ਦੇ ਪਰਮਿਟ ‘ਤੇ ਜ਼ਿਆਦਾ ਦੂਰੀ ਤੱਕ ਚਲਾਈਆਂ ਜਾ ਰਹੀਆਂ ਬੱਸਾਂ ਦੇ ਮਾਮਲੇ ਦੀ ਜਾਂਚ ਹੋਵੇ ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਐਕਸ਼ਨ ‘ਚ ਜੰਗਲਾਤ ਮੰਤਰੀ, ਕਿਹਾ- ‘ਡ੍ਰੋਨ ਜ਼ਰੀਏ ਰੱਖੀ ਜਾਵੇਗੀ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ‘ਤੇ ਨਜ਼ਰ’
ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਦਫਤਰ ‘ਚ ਬਣੇ ਬੱਸ ਟਰੈਕਿੰਗ ਮਾਨੀਟਰਿੰਗ ਸਿਸਟਮ ਦਾ ਵੀ ਜਾਇਜ਼ਾ ਲਿਆ। ਕੰਟਰੋਲ ਰੂਮ ਵਿਚ ਅਫਸਰਾਂ ਨੇ ਦੱਸਿਆ ਕਿ ਪਨਬਸ ਤੇ ਪੰਜਾਬ ਰੋਡਵੇਜ਼ ਦੀਆਂ 1354 ਬੱਸਾਂ ‘ਤੇ ਇਹ ਸਿਸਟਮ ਲਾਗੂ ਕੀਤਾ ਜਾ ਚੁੱਕਾ ਹੈ। ਇਸ ਨਾਲ ਬੱਸਾਂ ਦੀਸਪੀਡ, ਰਾਤ ਨੂੰ ਰੁਕਣ, ਬ੍ਰੇਕ ਲਗਾਉਣ, ਰੂਟ ਬਦਲਣ, ਨਿਸ਼ਚਿਤ ਸਟਾਪ ‘ਤੇ ਨਾ ਰੁਕਣ, ਸ਼ਹਿਰ ਦੇ ਬਾਹਰ ਤੋਂ ਜਾਣ, ਢਾਬੇ ‘ਤੇ ਜ਼ਿਆਦਾ ਦੇਰ ਰੁਕਣ ਵਰਗੇ ਹਾਲਾਤ ‘ਤੇ ਨਜ਼ਰ ਰੱਖੀ ਜਾ ਸਕਦੀ ਹੈ।