ਪਾਕਿਸਤਾਨੀ ਸੰਘੀ ਕੈਬਨਿਟ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਵਿਚ ਲਏ ਗਏ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਫੈਸਲਾ ਕੀਤਾ ਗਿਆ ਕਿ 9 ਮਈ ਨੂੰ ਫੌਜੀ ਸਥਾਪਨਾਵਾਂ ਦੀ ਭੰਨ-ਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਆਰਮੀ ਰਾਜ ਐਕਟ ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਹਾਊਸ ਵਿਚ PM ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਐੱਨਐੱਸਸੀ ਤੇ ਕੋਰ ਕਮਾਂਡਰਾਂ ਦੇ ਸੰਮੇਲਨ ਦੇ ਕੁਝ ਹੀ ਦਿਨਾਂ ਬਾਅਦ ਫੌਜੀ ਅਦਾਲਤਾਂ ਵਿਚ ਨਾਗਰਿਕਾਂ ‘ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ।
9 ਮਈ ਨੂੰ ਅਰਧ-ਸੈਨਿਕ ਰੇਂਜਰਾਂ ਵੱਲੋਂ ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ ਮੁਖੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈਕੋਰਟ ਤੋਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨਕਾਰੀਆਂ ਨੇ ਜਨਤਕ ਤੇ ਸਰਕਾਰੀ ਜਾਇਦਾਦਾਂ ਦੀ ਭੰਨ-ਤੋੜ ਕੀਤੀ ਤੇ ਇਥੋਂ ਤੱਕ ਕਿ ਰਾਵਲਪਿੰਡੀ ਵਿਚ ਜਨਰਲ ਮੁੱਖ ਦਫਤਰ ਤੇ ਲਾਹੌਰ ਕੋਰ ਕਮਾਂਡਰ ਦੀ ਰਿਹਾਇਸ਼ ‘ਤੇ ਵੀ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ :ਇੰਡੋਨੇਸ਼ੀਆ ‘ਚ ਫਸੇ 2 ਪੰਜਾਬੀ ਨੌਜਵਾਨ, BJP ਆਗੂ ਸਿਰਸਾ ਨੇ MHA ਨੂੰ ਦਖਲ ਦੇ ਛੁਡਵਾਉਣ ਦੀ ਕੀਤੀ ਅਪੀਲ
ਪਾਕਿਸਤਾਨ ਮੁਸਲਿਮ ਲੀਗ ਨਵਾਜ ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼, ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਤੇ ਫੌਜ ਅਧਿਕਾਰੀ ਅੱਤਵਾਦੀ ਸੰਗਠਨਾਂ ਦੀ ਹਿਟ ਲਿਸਟ ਵਿਚ ਹੈ। ਇਹ ਪਾਕਿਸਤਾਨ ਦੇ ਨੇਤਾਵਾਂ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਮੀਡੀਆ ਨੇ ਦਿੱਤੀ। ਇਨ੍ਹਾਂ ਹਮਲਿਆਂ ਦੀ ਯੋਜਨਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਉਸ ਦੀ ਵਿੰਗ ਜਮਾਤ-ਉਲ-ਅਹਰਾਰ (ਜੁਏ) ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (LEA) ਦੇ ਵਾਹਨਾਂ ਅਤੇ ਚੌਕੀਆਂ ‘ਤੇ ਹਮਲੇ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। JUA ਨੇਤਾ ਰਫੀਉੱਲਾ ਦੀ ਨਿਗਰਾਨੀ ਹੇਠ ਦੋ ਆਤਮਘਾਤੀ ਹਮਲਾਵਰਾਂ ਦਾ ਇੱਕ ਅੱਤਵਾਦੀ ਸਮੂਹ ਪੰਜਾਬ ਸੂਬੇ ਵਿੱਚ ਦਾਖਲ ਹੋਇਆ ਹੈ।
ਦੱਸ ਦੇਈਏ ਕਿ ਪਾਕਿਸਤਾਨ ਵਿਚ ਹੁਣੇ ਜਿਹੇ ਦੇ ਮਹੀਨਿਆਂ ਵਿਚ ਅੱਤਵਾਦ ਦੀਆਂ ਘਟਨਾਵਾਂ ਵਧੀਆਂ ਹਨ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਹਰਾਉਣ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: