ਯੂਪੀ ਦੇ ਮੇਰਠ-ਦਿੱਲੀ ਰੋਡ ‘ਤੇ ਐਤਵਾਰ ਰਾਤ ਨੂੰ ਰੋਡ ਰੇਜ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕੰਟੇਨਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਨੇ ਕਾਰ ਸੜਕ ‘ਤੇ ਖੜ੍ਹੀ ਕਰ ਦਿੱਤੀ ਅਤੇ ਕੰਟੇਨਰ ਚਾਲਕ ਨੂੰ ਸਮਝਾਉਣ ਚਲਾ ਗਿਆ। ਇਸ ‘ਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਗੁੱਸੇ ‘ਚ ਆਏ ਕੰਟੇਨਰ ਚਾਲਕ ਕਾਰ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀਟਦਾ ਰਿਹਾ। ਘਟਨਾ ਦੇ ਸਮੇਂ ਕਾਰ ‘ਚ ਤਿੰਨ ਨੌਜਵਾਨ ਬੈਠੇ ਸਨ, ਉਨ੍ਹਾਂ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਪੁਲਿਸ ਅਤੇ ਰਾਹਗੀਰਾਂ ਨੇ ਕੰਟੇਨਰ ਦਾ ਪਿੱਛਾ ਕੀਤਾ। ਪੁਲਿਸ ਮੁਲਾਜ਼ਮਾਂ ਨੇ ਕੰਟੇਨਰ ਚਾਲਕ ਨੂੰ ਗੱਡੀ ਰੋਕਣ ਲਈ ਵੀ ਕਿਹਾ, ਪਰ ਕੰਟੇਨਰ ਚਾਲਕ ਨਹੀਂ ਰੁਕਿਆ। ਅੰਤ ‘ਚ ਕੰਟੇਨਰ ਮੈਟਰੋ ਦੇ ਖੰਭੇ ਨਾਲ ਟਕਰਾ ਗਈ। ਇਸ ਤੋਂ ਬਾਅਦ ਪੁਲਿਸ ਨੇ ਕੰਟੇਨਰ ਡਰਾਈਵਰ ਨੂੰ ਫੜ ਲਿਆ। ਪਰਤਾਪੁਰ ਥਾਣੇ ਦੇ ਇੰਸਪੈਕਟਰ ਰਾਮਫਲ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਦਾ ਨਾਂ ਅਮਿਤ ਹੈ, ਜੋ ਅਲੀਪੁਰ ਮੋਰਨਾ ਹਸਤੀਨਾਪੁਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਤੇਜ਼ ਰਫਤਾਰ ਥਾਰ ਨੇ ਮਚਾਈ ਤਬਾਹੀ, ਦੁਕਾਨ ਦੇ ਬਾਹਰ ਖੜ੍ਹੇ 2 ਭਰਾਵਾਂ ਨੂੰ ਦਰੜਿਆ
ਇਸ ਸਬੰਧੀ ਜਾਣਕਰੀ ਦਿੰਦਿਆਂ ਇੰਸਪੈਕਟਰ ਰਾਮਫਲ ਨੇ ਦੱਸਿਆ ਕਿ ਦੋਸ਼ੀ ਦੀ ਕਾਰਵਾਈ ਜਾਨਲੇਵਾ ਸਾਬਤ ਹੋ ਸਕਦੀ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਾਰ ਚਾਲਕ ਵੱਲੋਂ ਕਾਬੂ ਕੀਤੇ ਗਏ ਡਰਾਈਵਰ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਜੇਕਰ ਕੋਈ ਤਹਿਰੀਰ ਨਹੀਂ ਮਿਲਦੀ ਤਾਂ ਪੁਲਿਸ ਵਾਇਰਲ ਵੀਡੀਓ ਦਾ ਨੋਟਿਸ ਲੈਂ ਕੇ ਆਪਣੇ ਤੌਰ ‘ਤੇ ਮਾਮਲਾ ਦਰਜ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: