Trump postpones G7 summit: ਆਰਥਿਕ ਰੂਪ ਤੋਂ ਮਜ਼ਬੂਤ ਸੱਤ ਦੇਸ਼ਾਂ ਦੇ ਸਮੂਹ G7 ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਵੱਡੀਆਂ ਗੱਲਾਂ ਕਹੀਆਂ ਹਨ । ਪਹਿਲਾ ਤਾਂ ਇਹ ਕਿ ਟਰੰਪ ਨੇ ਭਾਰਤ, ਰੂਸ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਨੂੰ ਇਸ ਸਮੂਹ ਵਿੱਚ ਸ਼ਾਮਿਲ ਹੋਣ ਦੀ ਸਲਾਹ ਦਿੱਤੀ ਹੈ । ਦੂਜਾ ਟਰੰਪ ਨੇ G7 ਦੇਸ਼ਾਂ ਦੀ ਬੈਠਕ ਸਤੰਬਰ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ । ਪਹਿਲਾਂ ਇਹ ਬੈਠਕ 10 ਤੋਂ 12 ਜੂਨ ਤੱਕ ਹੋਣੀ ਸੀ ਪਰ ਕੋਰੋਨਾ ਦੇ ਮੱਦੇਨਜ਼ਰ ਇਹ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ । ਹੁਣ G7 ਦੇਸ਼ਾਂ ਵਿੱਚ ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਫਰਾਂਸ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਿਲ ਹਨ ।
ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ G7 ਸੰਮੇਲਨ ਨੂੰ ਮੁਲਤਵੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਦੁਨੀਆ ਵਿੱਚ ਜੋ ਹੋ ਰਿਹਾ ਹੈ ਉਸਦੀ ਇਹ ਨੁਮਾਇੰਦਗੀ ਕਰਦਾ ਹੈ । ਇਹ ਦੇਸ਼ਾਂ ਦਾ ਬਹੁਤ ਪੁਰਾਣਾ ਸਮੂਹ ਬਣ ਗਿਆ ਹੈ । ਭਾਰਤ, ਰੂਸ, ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਨੂੰ ਵੀ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ । ਦੱਸ ਦੇਈਏ ਕਿ G7 ਦੇ ਮੈਂਬਰ ਕੈਨੇਡਾ, ਫਰਾਂਸ, ਜਰਮਨੀ, ਜਾਪਾਨ, ਬ੍ਰਿਟੇਨ, ਇਟਲੀ ਅਤੇ ਅਮਰੀਕਾ ਹਨ । G7 ਵਿਸ਼ਵ ਦੇ ਸੱਤ ਵਿਕਸਤ ਦੇਸ਼ਾਂ ਦਾ ਏਲੀਟ ਕਲੱਬ ਹੈ, ਜੋ ਵਿਸ਼ਵ ਆਰਥਿਕਤਾ ਦੀ ਦਿਸ਼ਾ ਨਿਰਧਾਰਤ ਕਰਦਾ ਹੈ । ਇਹ ਦੇਸ਼ ਦੁਨੀਆ ਦੇ 40 ਪ੍ਰਤੀਸ਼ਤ ਜੀਡੀਪੀ ‘ਤੇ ਕਬਜ਼ਾ ਹੈ ।
ਜ਼ਿਕਰਯੋਗ ਹੈ ਕਿ 70ਵੀਂ ਸਦੀ ਵਿੱਚ ਬਹੁਤ ਸਾਰੇ ਦੇਸ਼ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ । ਪਹਿਲਾਂ- ਤੇਲ ਦਾ ਸੰਕਟ ਅਤੇ ਦੂਜਾ- ਨਿਰਧਾਰਤ ਮੁਦਰਾ ਐਕਸਚੇਂਜ ਰੇਟਾਂ ਦੀ ਪ੍ਰਣਾਲੀ ਦਾ ਟੁੱਟਣਾ । G7 ਦੀ ਪਹਿਲੀ ਬੈਠਕ 1975 ਵਿੱਚ ਹੋਈ ਸੀ, ਜਿੱਥੇ ਇਨ੍ਹਾਂ ਆਰਥਿਕ ਸਮੱਸਿਆਵਾਂ ਦੇ ਸੰਭਵ ਹੱਲਾਂ ‘ਤੇ ਵਿਚਾਰ ਕੀਤਾ ਗਿਆ ਸੀ । ਦੱਸ ਦੇਈਏ ਕਿ ਚੀਨ G-20 ਦਾ ਹਿੱਸਾ ਹੈ, ਪਰ G-7 ਵਿੱਚ ਸ਼ਾਮਿਲ ਨਹੀਂ ਹੈ. ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ, ਫਿਰ ਵੀ G-7 ਦਾ ਹਿੱਸਾ ਨਹੀਂ ਹੈ । ਇਸ ਦਾ ਕਾਰਨ ਇਹ ਹੈ ਕਿ ਚੀਨ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ ਅਤੇ ਪ੍ਰਤੀ ਵਿਅਕਤੀ ਆਮਦਨ ਦੇ ਮੁਕਾਬਲੇ ਬਹੁਤ ਘੱਟ ਹੈ । ਅਜਿਹੀ ਸਥਿਤੀ ਵਿੱਚ ਚੀਨ ਨੂੰ ਇੱਕ ਉੱਨਤ ਜਾਂ ਵਿਕਸਤ ਅਰਥ ਵਿਵਸਥਾ ਨਹੀਂ ਮੰਨਿਆ ਜਾਂਦਾ ਹੈ ।