ਇੱਕ ਵੱਡਾ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਨਿਊਜ਼ੀਲੈਂਡ, ਫਿਜੀ ਅਤੇ ਟੋਂਗਾ ਸਣੇ ਕਈ ਦੇਸ਼ਾਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਜਵਾਲਾਮੁਖੀ ਸਮੁੰਦਰ ਦੇ ਅੰਦਰ ਫਟਿਆ ਹੈ।
ਟੋਂਗਾ ਤੋਂ ਸੋਸ਼ਲ ਮੀਡੀਆ ‘ਤੇ ਆ ਰਹੀਆਂ ਤਸਵੀਰਾਂ ‘ਚ ਪਾਣੀ ਦੀਆਂ ਲਹਿਰਾਂ ਚਰਚ ਅਤੇ ਕਈ ਘਰਾਂ ਦੇ ਉੱਪਰੋਂ ਲੰਘਦੀਆਂ ਦਿਖਾਈ ਦੇ ਰਹੀਆਂ ਹਨ। ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਜਵਾਲਾਮੁਖੀ ਤੋਂ ਨਿਕਲਣ ਵਾਲੀ ਸੁਆਹ ਟੋਂਗਾ ਦੀ ਰਾਜਧਾਨੀ ਨੁਕੁਆਲੋਫਾ ‘ਤੇ ਹਰ ਪਾਸੇ ਡਿੱਗ ਰਹੀ ਹੈ।
ਉਥੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਫਟਣ ਤੋਂ ਬਾਅਦ ਇਹ ਸਭ ਤੋਂ ਤਾਜ਼ਾ ਵਿਸਫੋਟ ਹੈ।
ਦੂਜੇ ਪਾਸੇ ਫਿਜੀ ਦੀ ਰਾਜਧਾਨੀ ਸੁਵਾ ‘ਚ ਅਧਿਕਾਰੀਆਂ ਨੇ ਦੱਸਿਆ ਕਿ 8 ਮਿੰਟ ਤੱਕ ਚੱਲੇ ਜਵਾਲਾਮੁਖੀ ਦੇ ਫਟਣ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਫਿਜੀ ‘ਚ 500 ਮੀਲ ਦੀ ਦੂਰੀ ‘ਤੇ ਵੀ ਸੁਣਾਈ ਦਿੱਤੀ।
ਟੋਂਗਾ ਦੇ ਭੂ-ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਜਵਾਲਾਮੁਖੀ ‘ਚੋਂ ਨਿਕਲਣ ਵਾਲੀ ਗੈਸ, ਧੂੰਆਂ ਅਤੇ ਬੱਦਲ ਅਸਮਾਨ ‘ਚ 20 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚ ਗਏ ਸਨ। ਟੋਂਗਾ ਦੀ ਰਾਜਧਾਨੀ, ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਤੋਂ ਸਿਰਫ਼ 65 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ 1.2 ਮੀਟਰ ਉੱਚੀ ਸੁਨਾਮੀ ਦਰਜ ਕੀਤੀ ਗਈ ਹੈ। ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਤੋਂ 2300 ਕਿਲੋਮੀਟਰ ਦੂਰ ਸਥਿਤ ਨਿਊਜ਼ੀਲੈਂਡ ‘ਚ ਵੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਸੁਨਾਮੀ ਦੀ ਚਿਤਾਵਨੀ ਜਾਰੀ ਕਰਦੇ ਹੋਏ ਨੇਮਾ ਨੇ ਕਿਹਾ ਕਿ ਸਮੁੰਦਰ ‘ਚ ਅਸਾਧਾਰਨ ਲਹਿਰਾਂ ਵੇਖਣ ਨੂੰ ਮਿਲ ਰਹੀਆਂ ਹਨ ਇਸ ਲਈ ਕੰਢੇ ‘ਤੇ ਨਾ ਜਾਓ। ਇਸ ਵਿੱਚ ਹੋਰ ਉਛਾਲ ਆਉਣ ਦੇ ਆਸਾਰ ਹਨ।