ਟੀਵੀ ਐਕਟ੍ਰੈਸ ਤੁਨੀਸਾ ਸ਼ਰਮਾ ਨੇ 24 ਦਸੰਬਰ ਨੂੰ ਆਪਣੀ ਜਾਨ ਦੇ ਦਿੱਤੀ ਸੀ। ਮੌਤ ਦੇ 3 ਦਿਨ ਬਾਅਦ ਤੁਨੀਸ਼ਾ ਦਾ ਸੁਸਾਈਡ ਦੇ ਬਾਅਦ ਦਾ ਆਖਰੀ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਉਦੋਂ ਦਾ ਹੈ ਜਦੋਂ ਤੁਨੀਸ਼ਾ ਨੇ ਆਪਣੇ ਐਕਸ ਬੁਆਏਫ੍ਰੈਂਡ ਸ਼ੀਜਾਨ ਖਾਨ ਦੇ ਮੇਕਅੱਪ ਰੂਮ ਵਿਚ ਆਤਮਹੱਤਿਆ ਕੀਤੀ ਸੀ। ਇਸ ਦੇ ਬਾਅਦ ਸ਼ੀਜਾਨ ਤੁਨੀਸ਼ਾ ਦੀ ਬਾਡੀ ਨੂੰ ਹਸਪਤਾਲ ਲੈ ਕੇ ਭੱਜੇ ਸਨ।
ਵੀਡੀਓ ਵਿਚ ਹਸਪਤਾਲ ਦੇ ਬਾਹਰ ਦੀ ਕਲਿਪ ਦਿਖ ਰਹੀ ਹੈ ਜਿਸ ਵਿਚ ਸ਼ੀਜਾਨ ਤੇ ਕੁਝ ਲੋਕ ਤੁਨੀਸ਼ਾ ਨੂੰ ਗੋਦ ਵਿਚ ਬਿਠਾ ਕੇ ਹਸਪਤਾਲ ਲੈ ਜਾਂਦੇ ਹੋਏ ਦਿਖ ਰਹੇ ਹਨ। ਹਸਪਤਾਲ ਦੇ ਬਾਹਰ ਦੀ ਇਸ ਸੀਸੀਟੀਵੀ ਫੁਟੇਜ ਵਿਚ ਸਭ ਤੋਂ ਪਹਿਲਾਂ ਇਕ ਸ਼ਖਸ ਹਸਪਤਾਲ ਦੇ ਅੰਦਰ ਭੱਜਦਾ ਹੋਇਆ ਦਿਖਦਾ ਹੈ। ਫਿਰ ਇਕ ਗੱਡੀ ਨਜ਼ਰ ਆਉਂਦੀ ਹੈ। ਸ਼ੀਜਾਨ ਤੇ ਬਾਕੀ ਲੋਕ ਤਨੀਸ਼ਾ ਦੀ ਬਾਡੀ ਨੂੰ ਗੱਡੀ ਤੋਂ ਬਾਹਰ ਉਤਾਰਦੇ ਹਨ। ਸਾਰਿਆਂ ਨੇ ਮਿਲ ਕੇ ਤਨੀਸ਼ਾ ਦੀ ਬਾਡੀ ਨੂੰ ਫੜਿਆ ਹੋਇਆ ਹੈ, ਸ਼ੀਜਾਨ ਪਿੱਛੇ ਵਲ ਖੜ੍ਹੇ ਹਨ। ਉਨ੍ਹਾਂ ਨੇ ਤੁਨੀਸ਼ਾ ਦੇ ਪੈਰਾਂ ਨੂੰ ਫੜਿਆ ਹੋਇਆ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਤੁਨੀਸ਼ਾ ਨੂੰ ਡਾਕਟਰ ਨੂੰ ਦਿਖਾਇਆ ਜਾਵੇ।
24 ਦਸੰਬਰ ਨੂੰ ਸੈੱਟ ‘ਤੇ ਆਮ ਦਿਨਾਂ ਵਾਂਗ ਸ਼ੂਟਿੰਗ ਚੱਲ ਰਹੀ ਸੀ। ਮਗਰ ਸ਼ੀਜਾਨ ਤੇ ਤੁਨੀਸ਼ਾ ਵਿਚ ਤਣਾਅ ਚੱਲ ਰਿਹਾ ਹੈ। ਦਿਨ ਵਿਚ ਸ਼ੀਜਾਨ ਤੇ ਤੁਨੀਸ਼ਾ ਨੇ ਇਕੱਠੇ ਲੰਚ ਕੀਤਾ। ਫਿਰ ਸ਼ੀਜਾਨ ਆਪਣੇ ਸ਼ੂਟ ‘ਤੇ ਚਲੇ ਗਏ। ਪੁਲਿਸ ਨੂੰ ਸ਼ੱਕ ਹੈ ਕਿ ਲੰਚ ਦੌਰਾਨ ਕੁਝ ਅਜਿਹਾ ਹੋਇਆ ਸੀ ਕਿ ਜਿਸ ਦੀ ਵਜ੍ਹਾ ਨਾਲ ਐਕਟ੍ਰੈਸ ਸੁਸਾਈਡ ਕਰਨ ਨੂੰ ਮਜਬੂਰ ਹੋਈ। ਲੰਚ ਦੇ ਕੁਝ ਦੇਰ ਬਾਅਦ ਸ਼ੀਜਾਨ ਨੇ ਫਾਂਸੀ ਲਗਾ ਲਈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ‘ਭਗਵਾਨ ਰਾਮ’ ਨਾਲ ਤੁਲਨਾ ਕਰਨ ਵਾਲੇ ਬਿਆਨ ‘ਤੇ ਖੁਰਸ਼ੀਦ ਨੇ ਦਿੱਤੀ ਸਫਾਈ
ਤੁਨੀਸ਼ਾ ਦੀ ਸੁਸਾਈਡ ਦੇ ਬਾਅਦ ਜਦੋਂ ਸ਼ੀਜਾਨ ਮੇਕਅੱਪ ਰੂਪ ਵਿਚ ਪਰਤੇ ਤਾਂ ਦਰਵਾਜ਼ਾ ਅੰਦਰ ਤੋਂ ਬੰਦ ਸੀ। ਸ਼ੀਜਾਨ ਨੇ ਕਾਫੀ ਆਵਾਜ਼ਾਂ ਲਗਾਈਆਂ ਪਰ ਅੰਦਰ ਤੋਂ ਦਰਵਾਜ਼ਾ ਨਹੀਂ ਖੁੱਲ੍ਹਿਆ। ਆਖਿਰ ਵਿਚ ਸ਼ੀਜਾਨ ਦਾ ਦਰਵਾਜ਼ਾ ਤੋੜਨਾ ਪਿਆ ਸੀ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸ਼ੀਜਾਨ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਨੀਸ਼ਾ ਦੀ ਲਾਸ਼ ਨੂੰ ਲਟਕਦਾ ਹੋਇਆ ਦੇਖਿਆ। ਸ਼ੀਜਾਨ ਨੇ ਸੈੱਟ ‘ਤੇ ਬਾਕੀ ਲੋਕਾਂ ਨੂੰ ਘਟਨਾ ਬਾਰੇ ਦੱਸਿਆ ਤੇ ਐਕਟ੍ਰੈਸ ਦੀ ਬਾਡੀ ਨੂੰ ਹਸਪਤਾਲ ਲੈ ਕੇ ਭੱਜੇ।
ਵੀਡੀਓ ਲਈ ਕਲਿੱਕ ਕਰੋ -: