ਯੂਕਰੇਨ ‘ਤੇ ਰੂਸੀ ਹਮਲੇ ਨੂੰ 60 ਤੋਂ ਵੱਧ ਦਿਨ ਹੋ ਚੁੱਕੇ ਹਨ ਪਰ ਦੋਵਾਂ ਦੇਸ਼ਾਂ ਵਿਚ ਜੰਗ ਲਗਾਤਾਰ ਜਾਰੀ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਲਗਾਤਾਰ ਸਟੀਲ ਕਾਰਖਾਨਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਇਸ ਦਰਮਿਆਨ ਤੁਰਕੀ ਨੇ ਵੱਡਾ ਦਾਅਵਾ ਕੀਤਾ ਹੈ ਕਿ 48 ਘੰਟਿਆਂ ਅੰਦਰ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੀ ਇੰਸਤਾਬੁਲ ਵਿਚ ਮੁਲਾਕਾਤ ਹੋ ਸਕਦੀ ਹੈ।
ਤੁਰਕੀ ਦੇ ਰਾਸ਼ਟਰਪਤੀ ਤੈਯਪ ਏਦੋਰਗਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ 48 ਘੰਟਿਆਂ ਵਿਚ ਰੂਸ ਤੇ ਯੂਕਰੇਨ ਵਿਚਲੀ ਜੰਗ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨ ਜਲਦ ਮਿਲ ਕੇ ਸਮੱਸਿਆ ਨੂੰ ਸੁਲਝਾ ਲੈਣਗੇ। ਅਸੀਂ ਦੋਵੇਂ ਦੇਸ਼ ਦੇ ਨੇਤਾਵਾਂ ਦੇ ਸੰਪਰਕ ਵਿਚ ਹਾਂ।
ਇਹ ਵੀ ਖਬਰ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਜਨਰਲ ਸੈਕ੍ਰੇਟਰੀ ਏਂਟੋਨੀਓ ਗੁਟੇਰੇਸ ਮੰਗਲਵਾਰ ਨੂੰ ਮਾਸਕੋ ਜਾਣਗੇ। ਉਹ ਉਥੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ। ਪੁਤਿਨ ਤੇ ਗੁਟੇਰਸ ਵਿਚ ਮਾਸਕੋ ਵਿਚ ਮੀਟਿੰਗ ਪ੍ਰਸਤਾਵਿਤ ਹੈ। ਗੁਟੇਰੇਸ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵੀ ਮੁਲਾਕਾਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਦੱਸ ਦੇਈਏ ਕਿ ਗੁਟੇਰੇਸ ਨੇ ਇਸੇ ਹਫਤੇ ਰੂਸ ਤੇ ਯੂਕਰੇਨ ਨੂੰ ਚਿੱਠੀ ਲਿਖੀ ਸੀ। ਇਸ ਵਿਚ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨਾਂ ਨਾਲ ਮੁਲਾਕਾਤ ਦੀ ਅਪੀਲ ਕੀਤੀ ਗਈ ਸੀ।
ਇਹ ਵੀ ਪੜ੍ਹੋ : ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ PM ਮੋਦੀ, ਦੇਣਗੇ ਵੱਡੇ ਤੋਹਫੇ
ਰੂਸ ਯੂਕਰੇਨ ਜੰਗ ਵਿਚ ਜਿਥੇ ਚੀਨ ਰੂਸ ਦੀ ਮਦਦ ਕਰ ਰਿਹਾ ਹੈ, ਉਥੇ ਤਾਇਵਾਨ ਨੇ ਯੂਕਰੇਨ ਦਾ ਸਮਰਥਨ ਕਰਦੇ ਹੋਏ ਲਗਭਗ 8 ਮਿਲੀਅਨ ਡਾਲਰ ਮਤਲਬ 611 ਕਰੋੜ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਰਕਮ ਦਾ ਇਸਤੇਮਾਲ ਜਿਥੇ ਹਸਪਤਾਲ ਤੇ ਮੈਡੀਕਲ ਸਰਵਿਸ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਕੀਤਾ ਜਾਵੇਗਾ।