ਲੁਧਿਆਣਾ ਦੇ ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਵਿੱਚ ਰਹਿਣ ਵਾਲੇ ਸੱਤ ਨੌਜਵਾਨ, ਜੋਕਿ ਗਰਮੀ ਤੋਂ ਰਾਹਤ ਪਾਉਣ ਲਈ ਬੁੱਢਾ ਦਰਿਆ ਧਨਾਸ ਵਿੱਚ ਨਹਾਉਣ ਗਏ ਸਨ, ਨਾਲ ਵੱਡਾ ਹਾਦਸਾ ਵਾਪਰ ਗਿਆ, ਇੱਥੇ ਪੈਰ ਤਿਲਕਣ ਕਾਰਨ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ। ਬਾਕੀ 5 ਦੋਸਤਾਂ ਨੇ ਡੁੱਬ ਰਹੇ ਦੋਹਾਂ ਦੋਸਤਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਪੱਧਰ ‘ਤੇ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੌਜਵਾਨਾਂ ਦੀ ਲੋਕਾਂ ਦੇ ਸਾਹਮਣੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮੋਹਤਰਾਮ ਅਤੇ ਸਾਹਿਬ ਵਜੋਂ ਹੋਈ ਹੈ।
ਮੌਕੇ ‘ਤੇ ਮੌਜੂਦ ਬਾਕੀ ਦੋਸਤਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ, ਨਾਲ ਹੀ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ : ਸਚਿਨ ਤੋਂ ਪਹਿਲਾਂ ਦਿੱਲੀ ਦੇ ਕਈ ਲੜਕਿਆਂ ਨਾਲ ਸੰਪਰਕ ‘ਚ ਸੀ ਸੀਮਾ ਹੈਦਰ, ATS ਦੀ ਜਾਂਚ ‘ਚ ਹੋਇਆ ਖੁਲਾਸਾ
ਮ੍ਰਿਤਕ ਮੋਹਤਰਾਮ ਦੇ ਪਿਤਾ ਮੁਸਤਕੀਮ ਸਲਮਾਨੀ ਨੇ ਦੱਸਿਆ ਕਿ ਉਸ ਦੀ ਭਰਜਾਈ ਦਾ ਲੜਕਾ ਸਾਹਿਬ ਵੀ ਉਸ ਦੇ ਨਾਲ ਰਹਿੰਦਾ ਸੀ। ਸਵੇਰੇ ਸਾਰੇ ਦੋਸਤ ਸਵੀਮਿੰਗ ਪੂਲ ਵਿੱਚ ਨਹਾਉਣ ਦਾ ਕਹਿ ਕੇ ਗਏ ਸਨ। ਪਤਾ ਨਹੀਂ ਕਿਵੇਂ ਸਾਰੇ ਨੌਜਵਾਨ ਨਹਾਉਣ ਲੀ ਧਨਸੂ ਪਹੁੰਚ ਗਏ।
ਫਿਲਹਾਲ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: