ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਸ਼ਹਿਰ ਟਰੇਸੀ ਤੋਂ ਇੱਕ ਮੰਦਭਾਗੀ ਖਬਰ ਨਾਲ ਪੂਰਾ ਪੰਜਾਬੀ ਭਾਈਚਾਰਾ ਸਦਮੇ ਵਿੱਚ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 9:45 ਵਜੇ ਟਰੇਸੀ ਦੇ ਮੈਕਆਰਥਰ ਬੁਲੇਵਾਰਡ ਅਤੇ ਗ੍ਰਾਂਟ ਲਾਈਨ ਰੋਡ ‘ਤੇ ਇਕ ਤੇਜ਼ ਰਫਤਾਰ ਟੇਸਲਾ ਕਾਰ ਫਾਇਰ ਹਾਈਡ੍ਰੈਂਟ ਨਾਲ ਟਕਰਾ ਗਈ ਅਤੇ ਬਾਅਦ ‘ਚ ਦਰੱਖਤ ਨਾਲ ਟਕਰਾ ਗਈ।
ਕੁਝ ਹੀ ਸਕਿੰਟਾਂ ਵਿੱਚ ਕਾਰ ਨੂੰ ਅੱਗ ਲੱਗ ਗਈ ਅਤੇ ਦੋ ਭਾਰਤੀ ਨੌਜਵਾਨ ਅਰਵਿੰਦ ਰਾਮ (37) (ਮਹਾਰਾਸ਼ਟਰ) ਅਤੇ ਅਮਰੀਕ ਸਿੰਘ ਵਾਂਦਰ (34) ਪਿੰਡ ਵਾਂਦਰ (ਕੋਟਕਪੂਰਾ) ਪੰਜਾਬ ਸੜ ਕੇ ਮੌਤ ਹੋ ਗਈ।
ਉਨ੍ਹਾਂ ਦੀ ਕਾਰ ਦੇ ਪਿੱਛੇ ਉਨ੍ਹਾਂ ਦੇ ਹੋਰ ਦੋਸਤ ਵੀ ਇਕ ਹੋਰ ਕਾਰ ਵਿਚ ਆ ਰਹੇ ਸਨ, ਜਿਨ੍ਹਾਂ ਨੇ ਆਪਣੇ ਦੋਸਤਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਰ ਲਾਕ ਹੋ ਗਈ ਅਤੇ ਅੱਗ ਦੀਆਂ ਲਪਟਾਂ ਕਾਰਨ ਉਹ ਕੁਝ ਨਹੀਂ ਕਰ ਸਕੇ। ਕਾਰ ਅਰਵਿੰਦ ਰਾਮ ਚਲਾ ਰਿਹਾ ਸੀ। ਮ੍ਰਿਤਕ ਇੰਜੀਨੀਅਰ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਲੈਂਡਿੰਗ ਤੋਂ ਪਹਿਲਾਂ ਜਹਾਜ਼ ਹੋਇਆ ਕ੍ਰੈਸ਼, ਹਾਦਸੇ ‘ਚ ਸਾਰੀਆਂ ਸਵਾਰੀਆਂ ਦੀ ਮੌ.ਤ
ਅਮਰੀਕ ਸਿੰਘ ਵਾਂਡਰ ਸਿਟੀ ਦੀ ਸਿਆਸਤ ਵਿੱਚ ਵੀ ਸਰਗਰਮ ਸਨ। ਇਨ੍ਹਾਂ ਨੌਜਵਾਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਟਰੇਸੀ ਇਲਾਕੇ ਦਾ ਪੰਜਾਬੀ ਭਾਈਚਾਰਾ ਡੂੰਘਾ ਦੁਖੀ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਵਿੱਚ ਸ਼ਰਾਬ ਸ਼ਾਮਿਲ ਹੈ।
ਵੀਡੀਓ ਲਈ ਕਲਿੱਕ ਕਰੋ -: