ਲੁਧਿਆਣਾ ‘ਚ 2 ਧਿਰਾਂ ਵਿੱਚ ਧੜਪ ਹੋ ਗਈ। ਇਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਪ੍ਰਵੀਣ ਬੰਸਲ ਸਣੇ 3 ਤੋਂ 4 ਲੋਕਾਂ ਨੂੰ ਸੱਟਾਂ ਆਈਆਂ ਹਨ। ਇਹ ਘਟਨਾ ਕਿਦਵਈ ਨਗਰ ਸਥਿਤ ਆਰਿਆ ਸਮਾਜ ਮੰਦਰ ਦੀ ਹੈ। ਇਥੇ ਮੰਦਰ ਖਾਲੀ ਕਰਵਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਬੀਜੇਪੀ ਨੇਤਾ ਪ੍ਰਵੀਣ ਬੰਸਲ ਨੇ ਦੱਸਿਆ ਕਿ ਅੱਜ ਉਹ ਮੰਦਰ ਵਿੱਚ ਹਵਨ ਕਰਵਾਉਣ ਦੀ ਤਿਆਰੀ ਕਰ ਰਹੇ ਸਨ। ਮੰਦਰ ਦੇ ਪੁਜਾਰੀ ਦੀ ਮੌਤ ਹੋ ਚੁੱਕੀ ਹੈ। ਹੁਣ ਉਸ ਦਾ ਪੁੱਤਰ ਮੰਦਰ ਦੀ ਦੇਖਰੇਖ ਕਰਦਾ ਹੈ। ਮੰਦਰ ਦੇ ਪੈਸਿਆਂ ਨੂੰ ਲੈ ਕੇ ਕਈ ਵਾਰ ਗੜਬੜੀ ਹੋ ਚੁੱਕੀ ਹੈ। ਇਸ ਕਾਰਨ ਉਸ ਨੂੰ ਮੰਦਰ ਨਾਲ ਬਾਹਰ ਜਾਣ ਲਈ ਕਿਹਾ ਸੀ। ਇਸੇ ਰੰਜਿਸ਼ ਦੇ ਚੱਲਦੇ ਉਸ ਨੇ ਹਵਨ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।
ਬਚਾਅ ਵਿੱਚ ਬੀਜੇਪੀ ਨੇਤਾ ਦੇ ਸਾਥੀਆਂ ਦੀਆਂ ਦੋਸ਼ੀਆਂ ਨਾਲ ਝੜਪ ਹੋਈ। ਬੰਸਲ ਨੇ ਦੱਸਿਆ ਕਿ ਹਮਲੇ ਵਿੱਚ ਉਨ੍ਹਾਂ ਨੂੰ ਵੀ ਸੱਟਾਂ ਆਈਆਂ ਹਨ। ਉਨ੍ਹਾਂ ਕੁਝ ਸਾਥੀ ਵੀ ਜ਼ਖਮੀ ਹਨ। ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ‘ਤੇ ਤੁਰੰਤ ACP ਰਾਜੇਸ਼ ਸ਼ਰਮਾ ਅਤੇ ਥਾਣਾ ਡਵੀਜ਼ਨ ਨੰਬਰ 2 ਦੇ SHO ਪੁਹੰਚੇ। ਪੁਲਿਸ ਨੇ ਹਾਲਾਤ ‘ਤੇ ਕਾਬੂ ਪਾਉਂਦੇ ਹੋਏ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ।
ਦੂਜੇ ਪਾਸੇ ਦੀ ਇੱਕ ਔਰਤ ਰੋਸ਼ਨੀ ਨੇ ਦੱਸਿਆ ਕਿ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਪਹਿਲਾਂ ਵੀ ਮੰਦਰ ਨੂੰ ਖਾਲੀ ਕਰਵਾਉਣ ਲਈ ਕਾਫੀ ਕੋਸ਼ਿਸ਼ ਕੀਤੀ ਸੀ। ਅੱਜ ਵੀ ਇਨ੍ਹਾਂ ਨੇ ਬਹਾਨੇ ਨਾਲ ਮੰਦਰ ਦਾ ਮਾਹੌਲ ਖਰਾਬ ਕੀਤਾ ਹੈ। ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਪੁਲਿਸ ਨੇ ਹਰਿਮੰਦਰ ਸਾਹਿਬ ਦੀ ਵਧਾਈ ਸੁਰੱਖਿਆ, ਡੀਜੀਪੀ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਜ਼ਖਮੀਆਂ ਦੀ ਪਛਾਣ ਰਾਜਪਾਲ, ਰਾਜੇਸ਼ ਅਤੇ ਆਦਿਤਿਆ ਵਜੋਂ ਹੋਈ ਹੈ। ਰੋਸ਼ਨੀ ਨੇ ਦੱਸਿਆ ਕਿ ਪ੍ਰਵੀਨ ਬਾਂਸਲ ਚਾਹੁੰਦਾ ਸੀ ਕਿ ਉਹ ਮੰਦਰ ਛੱਡ ਕੇ ਚਲੇ ਜਾਮ। 50 ਸਾਲਾਂ ਤੋਂ ਮੰਦਰ ਵਿਚ ਸੇਵਾ ਕਰ ਰਹੇ ਹਨ। ਉਸ ਦੇ ਪਰਿਵਾਰ ਨੇ ਕਦੇ ਕੋਈ ਤਨਖਾਹ ਨਹੀਂ ਲਈ। ਪੁਲਿਸ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: