ਲੋਹੜੀ ਵਾਲੇ ਦਿਨ ਅਮਰੀਕਾ ਤੋਂ ਬੁਰੀ ਖਬਰ ਸਾਹਮਣੇ ਆਈ ਹੈ ਜਿਥੇ ਸੜਕ ਹਾਦਸੇ ਵਿਚ ਪੰਜਾਬ ਦੇ ਦੇ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ਤੇ ਲਿੱਟਾਂ ਦੇ ਵਸਨੀਕ ਸਨ। ਖਬਰ ਮਿਲਦਿਆਂ ਹੀ ਘਰਦਿਆਂ ਦੀਆਂ ਲੋਹੜੀ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ।
ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਤੇ ਲਿੱਟਾਂ ਪਿੰਡ ਦੇ ਸੁਖਜੀਤ ਸਿੰਘ (30) ਪੁੱਤਰ ਨਰਿੰਦਰ ਸਿੰਘ ਲੰਘੀ ਸ਼ਾਮ ਅਮਰੀਕਾ ਵਿੱਚ ਇੱਕੋ ਗੱਡੀ ’ਚ ਜਾ ਰਹੇ ਸਨ। ਹਾਦਸਾ ਘਰ ਤੋਂ ਸਿਰਫ ਦੋ ਕਿਲੋਮੀਟਰ ਦੀ ਦੂਰੀ ਉਤੇ ਵਾਪਰਿਆ। ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 2010 ਵਿੱਚ ਅਮਰੀਕਾ ਗਿਆ ਸੀ। ਉੱਥੇ ਦੋ ਸਾਲ ਬਾਅਦ ਹੀ ਉਸ ਦਾ ਵਿਆਹ ਹੋ ਗਿਆ ਸੀ। ਉਸ ਦਾ ਨੌਂ ਸਾਲ ਦਾ ਇੱਕ ਬੇਟਾ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸੁਖਜੀਤ ਸਿੰਘ ਨੇ 12 ਸਾਲਾਂ ਬਾਅਦ ਪੰਜਾਬ ਵਾਪਸ ਆਉਣਾ ਸੀ ਅਤੇ ਉਸ ਦੀ 17 ਤੇ 18 ਜਨਵਰੀ ਦੀ ਦਰਮਿਆਨੀ ਰਾਤ ਦੀ ਵਾਪਸੀ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨਾਲ ਹਾਦਸਾ ਵਾਪਰ ਗਿਆ। ਸੁਖਜੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਚੀਮਾ ਤੇ ਮਾਤਾ ਅਮਰੀਕਾ ਲਈ ਰਵਾਨਾ ਹੋ ਗਏ ਹਨ। ਦੂਜੇ ਪਾਸੇ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ ਤੇ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ।