ਨਿਊਯਾਰਕ ਦੇ ਕੁਈਨਸ ਦੇ ਰਿਚਮੰਡ ਹਿਲ ਇਲਾਕੇ ਵਿੱਚ ਮੰਗਲਵਾਰ ਨੂੰ ਦੋ ਸਿੱਖ ਲੋਕਾਂ ‘ਤੇ ਖਤਰਨਾਕ ਹਲਮਾ ਕੀਤਾ ਗਿਆ। ਦਸ ਦਿਨਾਂ ਅੰਦਰ ਇਹ ਇਸ ਤਰ੍ਹਾਂ ਦੀ ਦੂਜੀ ਘਨਟਾ ਹੈ। ਇਸ ਤੋਂ ਪਹਿਲਾਂ ਇੱਕ ਬਜ਼ੁਰਗ ਸਿੱਖ ‘ਤੇ ਵੀ ਇਸੇ ਤਰ੍ਹਾਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ।
ਰਿਪੋਰਟਾਂ ਮੁਤਾਬਕ ਦੋਵੇਂ ਬਜ਼ੁਰਗ ਸਵੇਰ ਦੀ ਸੈਰ ਲਈ ਨਿਕਲੇ ਸਨ। ਹਮਲਾਵਰਾਂ ਨੇ ਦੋਵਾਂ ਸਿੱਖਾਂ ਨੂੰ ਉਸੇ ਇਲਾਕੇ ਵਿੱਚ ਲੁੱਟਿਆ, ਜਿਥੇ 72 ਸਾਲਾਂ ਨਿਰਮਲ ਸਿੰਘ ‘ਤੇ ਬਿਨਾਂ ਵਜ੍ਹਾ ਹਮਲਾ ਕੀਤਾ ਗਿਆ ਸੀ। ਨਿਊਯਾਰਕ ਪੁਲਿਸ ਵਿਭਾਗ ਹੇਟ ਕ੍ਰਾਈਮ ਟਾਸਕ ਫੋਰਸ ਮੁਤਾਬਕ, ਹਮਲੇ ਵਿੱਚ ਦੋ ਲੋਕ ਸ਼ਾਮਲ ਸਨ, ਜਿਸ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦੂਜੇ ਦੀ ਭਾਲ ਜਾਰੀ ਹੈ।
ਇਸੇ ਵਿਚਾਲੇ ਨਿਊਯਾਰਕ ਦੇ ਭਾਰਤ ਦੇ ਕੌਂਸਲੇਟ ਜਨਰਲ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਪੁਲਿਸ ਦੇ ਸੰਪਰਕ ਵਿੱਚ ਹਨ ਜੋ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਭਾਰਤ ਦੇ ਕੌਂਸਲੇਟ ਜਨਰਲ ਦੇ ਦੂਤਘਰ ਨੇ ਟਵੀਟ ਕਰਕੇ ਲਿਖਿਆ ਕਿ ਨਿਊਯਾਰਕ ਦੇ ਰਿਚਮੰਡ ਹਿਲਸ ਵਿੱਚ ਅੱਜ ਦੋ ਸਿੱਖ ਸੱਜਣਾਂ ‘ਤੇ ਹਮਲਾ ਨਿੰਦਣਯੋਗ ਹੈ। ਅਸੀਂ ਮਾਮਲੇ ਵਿੱਚ ਸਥਾਨਕ ਅਧਿਕਾਰੀਆਂ ਤੇ ਨਿਊਯਾਰਕ ਸ਼ਹਿਰ ਦੇ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਹੈ। ਪਤਾ ਲੱਗਾ ਹੈ ਕਿ ਪੁਲਿਸ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਭਾਈਚਾਰੇ ਦੇ ਮੈਂਬਰਾਂ ਦੇ ਸੰਪਰਕ ਵਿੱਚ ਹਾਂ। ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ।”
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੋ ਸ਼ੱਕੀਆਂ ਨੇ ਸਿੱਖਾਂ ਨੂੰ ਡੰਡੇ ਨਾਲ ਮਾਰਿਆ ਅਤੇ ਉਨ੍ਹਾਂ ਦੀ ਦਸਤਾਰ ਲਾਹ ਦਿੱਤੀ। ਤ੍ਰਾਸਦੀ ਇਹ ਹੈ ਕਿ ਇਹ ਹਮਲਾ ਸਿੱਖ ਸੰਗਠਨਾਂ ਵੱਲੋਂ ਨਿਊਯਰਾਕ ਵਿੱਚ ਇਕਜੁੱਟਤਾ ਰੈਲੀ ਆਯੋਜਿਤ ਕਰਨ ਦੇ ਲਗਭਗ 24 ਘੰਟੇ ਬਾਅਦ ਹੋਇਆ। ਇਕਜੁਟਤਾ ਰੈਲੀ ਵਿੱਚ ਬੇਰਹਿਮ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸਥਾਨਕ ਰਿਪੋਰਟਾਂ ਮੁਤਾਬਕ ਹਮਲੇ ਦਾ ਮੁੱਖ ਉਦੇਸ਼ ਡਕੈਤੀ ਸੀ। ਨਿਊਯਾਰਕ ਸਿਟੀ ਕਾਊਂਸਲ ਦੇ ਮੈਂਬਰ ਜੋਆਨ ਏਰੀਓਲਾ ਨੇ ਕਿਊ. ਐੱਨ.ਐੱਸ. ਨੂੰ ਦੱਸਿਆ ਕਿ ਅਸੀਂ ਸਿੱਖ ਭਾਈਚਾਰੇ ਤੇ ਕਿਸੇ ਵੀ ਧਾਰਮਿਕ ਭਾਈਾਰੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ NYPD ਇਹ ਯਕੀਨੀ ਬਣਾਉਣ ਲਈ ਓਵਰਟਾਈਮ ਕੰਮ ਕਰ ਰਹੀ ਹੈ ਕਿ ਹ ਸੁਰੱਖਿਅਤ ਰਹਿਣ ਤੇ ਗੁਰਦੁਆਰੇ ਦੇ ਬਾਹਰ ਉਨ੍ਹਾਂ ਦੀਆਂ ਕਾਰਾਂ ਖੜ੍ਹੀਆ ਹਨ, ਤਾਂਕਿ ਉਹ ਸੁਰੱਖਿਅਤ ਤੌਰ ‘ਤੇ ਪ੍ਰਾਰਥਨਾ ਕਰ ਸਕਣ ਤੇ ਖ਼ਤਰਾ ਮਹਿਸੂਸ ਨਾ ਕਰਨ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰਦਾ ਹੈ।