ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਲਈ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਨਿਯਮ ਮੁਤਾਬਕ ਯਾਤਰੀ ਦੇ ਪਾਸਪੋਰਟ ‘ਤੇ ਪਹਿਲਾ ਅਤੇ ਦੂਜਾ ਨਾਂ ਹੋਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ‘ਤੇ ਯਾਤਰੀ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਹ ਬਦਲਾਅ 21 ਨਵੰਬਰ ਤੋਂ ਲਾਗੂ ਹੋ ਗਿਆ ਹੈ।
ਯੂਏਈ ਨੇ ਇਸ ਸਬੰਧ ਵਿੱਚ ਵਪਾਰਕ ਭਾਈਵਾਲ ਇੰਡੀਗੋ ਏਅਰਲਾਈਨਜ਼ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਮੁਤਾਬਕ ਪਾਸਪੋਰਟ ‘ਤੇ ਉਸੇ ਨਾਮ ਵਾਲੇ ਯਾਤਰੀ, ਜੋ ਵਿਜ਼ਿਟ ਜਾਂ ਕਿਸੇ ਹੋਰ ਕੰਮ ਲਈ ਵੀਜ਼ੇ ‘ਤੇ ਯਾਤਰਾ ਕਰਨ ਜਾ ਰਹੇ ਹਨ, ਨੂੰ UAE ਤੋਂ ਜਾਣ ਅਤੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪਾਸਪੋਰਟ ‘ਤੇ ਯਾਤਰੀ ਦਾ ਨਾਮ ਅਤੇ ਸਰਨੇਮ ਸਾਫ-ਸਾਫ ਤੌਰ ‘ਤੇ ਲਿਖਿਆ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰਿਸ਼ਵਤ ਮੰਗਣ ਵਾਲੇ ਪੁਲਿਸ ਵਾਲਿਆਂ ‘ਤੇ ਹੁਣ ਹੋਵੇਗੀ ਕਾਰਵਾਈ, DGP ਯਾਦਵ ਵੱਲੋਂ ਵਿਸ਼ੇਸ਼ ਨੰਬਰ ਜਾਰੀ
UAE ਨੇ ਇਹ ਵੀ ਕਿਹਾ ਹੈ ਕਿ ਸਿਰਫ ਸਥਾਈ ਵੀਜ਼ਾ ਹੋਲਡਰਾਂ ਨੂੰ ਸਿੰਗਲ ਨਾਮ ਦੇ ਪਾਸਪੋਰਟ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਦੋਂ ਤੱਕ ਇਸ ਨੂੰ ਪਹਿਲਾਂ ਅਪਡੇਟ ਨਹੀਂ ਕੀਤਾ ਜਾਂਦਾ। ਵਧੇਰੇ ਵੇਰਵਿਆਂ ਲਈ ਲੋਕਾਂ ਨੂੰ goindigo.com ‘ਤੇ ਜਾਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: