ਬ੍ਰਿਟੇਨ ਦੇ ਚੀਫ ਮੈਡੀਕਲ ਆਫਿਸਰ ਕ੍ਰਿਸ ਵ੍ਹਿਟੀ ਨੇ ਨਵੇਂ ਕੋਰੋਨਾ ਵੈਰੀਐਂਟਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉੁਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਦੇ ਨਵੇਂ ਵੈਰੀਐਂਟਸ ਆਉਣ ਦੀ ਸ਼ੰਕਾ ਹੈ। ਇਨ੍ਹਾਂ ‘ਚੋਂ ਕੁਝ ਖਤਰਨਾਕ ਹੋ ਸਕਦੇ ਹਨ ਜਿਨ੍ਹਾਂ ਸਾਹਮਣੇ ਵੈਸਕੀਨ ਵੀ ਫੇਲ ਹੋ ਜਾਵੇਗੀ।
ਵ੍ਹਿਟੀ ਦਾ ਇਹ ਬਿਆਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਉਸ ਐਲਾਨ ਤੋਂ ਬਾਅਦ ਆਇਆ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੂੰ ਹੁਣ ਕੋਰੋਨਾ ਸੰਕਰਮਣ ਹੋਣ ‘ਤੇ ਵੀ ਆਈਸੋਲੇਟ ਹੋਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਮੋਗਾ ਤੋਂ ਸਾਬਕਾ ਵਿਧਾਇਕ, ਸਾਬਕਾ ਮੇਅਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਨੂੰ SAD ਨੇ ਪਾਰਟੀ ‘ਚੋਂ ਕੱਢਿਆ
ਸੋਮਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਵਿਚ ਵ੍ਹਿਟੀ ਨੇ ਕਿਹਾ ਕਿ ਕੋਰੋਨਾ ਪਾਜ਼ੀਟਿਵ ਹੋਣ ‘ਤੇ ਸੈਲਫ ਆਈਸੋਲੇਟ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਜਾਨਸਨ ਦੇ ਐਲਾਨ ਤੋਂ ਬਾਅਦ ਵੀ ਲੋਕ ਜ਼ਰੂਰੀ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਵ੍ਹਿਟੀ ਨੇ ਕਿਹਾ ਕਿ ਅਗਲੇ ਕੁਜ ਹਫਤਿਆਂ ਵਿਚ ਵੀ ਸਾਡੇ ਕੋਲ ਓਮੀਕ੍ਰੋਨ ਮਾਮਲਿਆਂ ਦੀ ਦਰ ਵੱਧ ਹੋਵੇਗੀ। ਮੈਂ ਲੋਕਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਅਜੇ ਵੀ ਕੋਰੋਨਾ ਹੋਣ ‘ਤੇ ਆਈਲੋਸੇਟ ਹੋਣ ਤਾਂ ਕਿ ਦੂਜਿਆਂ ‘ਚ ਇਹ ਸੰਕਰਮਣ ਨਾ ਫੈਲੇ। ਉਨ੍ਹਾਂ ਕਿਹਾ ਕਿ ਵੈਰੀਐਂਟਸ ‘ਚੋਂ ਕੁਝ ਓਮੀਕ੍ਰੋਨ ਤੋਂ ਵੀ ਵੱਧ ਖਤਰਨਾਕ ਹੋ ਸਕਦੇ ਹਨ।ਇਸ ਦਾ ਮਤਲਬ ਭਵਿੱਖ ‘ਚ ਦੁਬਾਰਾ ਵੱਧ ਸੰਕਰਮਣ ਫੈਲਣ ਤੇ ਹਸਪਤਾਲ ‘ਚ ਭਰਤੀ ਹੋਣ ਦੀ ਨੌਬਤ ਆ ਸਕਦੀ ਹੈ। ਇਸ ਲਈ ਕੋਰੋਨਾ ਨੂੰ ਹਲਕੇ ਵਿਚ ਨਾ ਲੈ ਕੇ ਉਸ ਤੋਂ ਬਚਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਗਰਮੀ ਦਾ ਮੌਮਸ ਆਉਂਦੇ-ਆਉਂਦੇ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਦੇਖੀ ਜਾ ਰਹੀ ਹੈ ਪਰ ਅਗੇਲ ਸਾਲ ਸਰਦੀ ਦੇ ਮੌਸਮ ਵਿਚ ਕੋਰੋਨਾ, ਫਲੂ ਤੇ ਬਾਕੀ ਤਰ੍ਹਾਂ ਦੇ ਰੇਸਿਪਰੇਟਰੀ ਇੰਫੈਕਸ਼ਨਸ ਸਾਡੇ ਲਈ ਮੁਸੀਬਤ ਬਣ ਜਾਣਗੇ। ਇਹ ਆਉਣ ਵਾਲੇ ਸਾਲਾਂ ਵਿਚ ਵੀ ਹੋ ਸਕਦਾ ਹੈ।