ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਹੋ ਗਏ ਹਨ। ਰੂਸੀ ਸੈਨਾ ਯੂਕਰੇਨ ਦੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸ ਨੇ ਯੂਕਰੇਨ ਦੀ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰਨ ਦਾ ਵੀ ਦਾਅਵਾ ਕੀਤਾ ਹੈ। ਇਸੇ ਵਿਚਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰੂਸ ਤੋਂ ਕਈ ਵੀਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਇੱਕ ਫੌਜੀ ਪਿਤਾ ਆਪਣੀ ਧੀ ਤੋਂ ਵੱਖ ਹੋਣ ਲੱਗਿਆਂ ਭੁੱਬਾਂ ਮਾਰ ਕੇ ਰੋ ਰਿਹਾ ਹੈ।
ਹਾਲਾਂਕਿ ਇਹ ਸਾਫ ਨਹੀਂ ਹੋ ਰਿਹਾ ਹੈ ਕਿ ਵੀਡੀਓ ਯੂਕਰੇਨ ਦੇ ਕਿਸ ਇਲਾਕੇ ਵਿੱਚ ਹੈ। ਇਥੇ ਆਮ ਲੋਕਾਂ ਨੂੰ ਸਰਕਾਰ ਸੁਰੱਖਿਅਤ ਸ਼ੈਲਟਰਾਂ ਵਿੱਚ ਪਹੁੰਚਾ ਰਹੀ ਹੈ। ਵੀਡੀਓ ਵਿੱਚ ਇੱਕ ਫੌਜੀ ਨਜ਼ਰ ਆਉਂਦਾ ਹੈ। ਬੱਸ ਦੇ ਦਰਵਾਜ਼ੇ ‘ਤੇ ਉਸ ਦੀ ਲਗਭਗ 6 ਸਾਲ ਦੀ ਧੀ ਤੇ ਪਤਨੀ ਖੜ੍ਹੇ ਹਨ. ਫੌਜੀ ਪਿਤਾ ਇਨ੍ਹਾਂ ਨੂੰ ਵਿਦਾ ਕਰਨ ਆਇਆ ਹੈ, ਤਾਂਕਿ ਉਹ ਸੁਰੱਖਿਅਤ ਰਹਿਣ।
ਇਸ ਦੌਰਾਨ ਉਹ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਆਪਣੀ ਧੀ ਦਾ ਮੱਥਾ ਦੇ ਗਲ ਚੁੰਮਦਾ ਹੈ। ਠੰਡ ਤੋਂ ਬਚਾਉਣ ਲਈ ਉਸ ਦੇ ਸਿਰ ‘ਤੇ ਕੈਪ ਲਗਾਉਂਦਾ ਹੈ ਤੇ ਫਿਰ ਭੁੱਬਾਂ ਮਾਰ ਕੇ ਰੋਣ ਲੱਗਦਾ ਹੈ, ਜਿਵੇਂ ਉਸ ਦੇ ਮਨ ਵਿੱਚ ਇੱਕ ਡਰ ਹੋਵੇ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਅਗਲੇ ਹੀ ਪਲ ਧੀ ਵੀ ਆਪਣਏ ਪਿਤਾ ਨਾਲ ਲਿਪਟ ਜਾਂਦੀ ਹੈ, ਪਤਨੀ ਵੀ ਉਸ ਦੇ ਮੋਢੇ ‘ਤੇ ਸਿਰ ਰਖ ਦਿੰਦੀ ਹੈ। ਮਾਂ-ਧੀ ਬਸ ਵਿੱਚ ਬੈਠ ਕੇ ਰਵਾਨਾ ਹੋ ਜਾਂਦੇ ਹਨ। ਪਿਤਾ ਹੱਥ ਹਿਲਾ ਕੇ ਸਥਾਨਕ ਭਾਸ਼ਾ ਵਿੱਚ ਕਹਿੰਦਾ ਹੈ-ਆਪਣਾ ਖਿਆਲ ਰਖਣਾ, ਜਲਦ ਮਿਲਾਂਗੇ।
ਇਸ ਵੀਡੀਓ ਨੂੰ ਟਵਿੱਟਰ ‘ਤੇ ਇੱਕ ਯੂਜ਼ਰ ਵੱਲੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ਇੰਨੀ ਇਮੋਸ਼ਨਲ ਹੈ ਕਿ ਵੇਖ ਕੇ ਕਿਸੇ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਣ।