ਓਲੇਨਾ ਜੇਲੇਂਸਕੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਭੜਕ ਗਈ। ਓਲੇਨਾ ਨੇ ਮੀਡੀਆ ‘ਚ ਇੱਕ ਖੁੱਲ੍ਹਾ ਪੱਤਰ ਜਾਰੀ ਕਰਕੇ ਪੁਤਿਨ ‘ਤੇ ਯੂਕਰੇਨ ਦੇ ਬੇਕਸੂਰ ਨਾਗਰਿਕਾਂ ਦੇ ਕਤਲੇਆਮ ਦਾ ਦੋਸ਼ ਲਗਾਇਆ ਹੈ।
ਓਲੇਨਾ ਨੇ ਆਪਣੇ ਖੁੱਲ੍ਹੇ ਪੱਤਰ ਨੂੰ ‘ਯੂਕਰੇਨ ਤੋਂ ਗਵਾਹੀ’ ਨਾਂ ਦਿੱਤਾ ਹੈ।ਇਸ ਵਿਚ ਉਨ੍ਹਾਂ ਕਿਹਾ ਕਿ ”ਯੂਕਰੇਨ ਦੇ ਲੋਕ ਹਾਰ ਨਹੀਂ ਮੰਨਣਗੇ, ਨਾ ਹਥਿਆਰ ਸੁੱਟਣਗੇ’। ਓਲੇਨਾ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨਾਲ ਜੋ ਹੋਇਆ ਹੈ, ਉਸ ‘ਤੇ ਵਿਸ਼ਵਾਸ ਕਰਨਾ ਅਸੰਭਵ ਹੈ। ਖੁੱਲ੍ਹੇ ਪੱਤਰ ਦਾ ਟਾਈਟਲ ਹੈ ‘ਆਈ ਟੈਸਟੀਫਾਏ’ ਯਾਨੀ ‘ਮੈਂ ਗਵਾਹੀ ਦੇ ਰਹੀ ਹਾਂ’।
ਪੱਤਰ ‘ਚ ਓਲੇਨਾ ਨੇ ਲਿਖਿਆ ਕਿ ਕ੍ਰੇਮਲਿਨ ਸਥਿਤ ਪ੍ਰੋਪੇਗੰਡਾ ਸੰਸਥਾ ਜੋ ਇਸ ਨੂੰ ‘ਵਿਸ਼ੇਸ਼ ਮੁਹਿੰਮ’ ਕਰਾਰ ਦੇ ਰਹੇ ਹਨ, ਦੇ ਭਰੋਸੇ ਦੇ ਬਾਵਜੂਦ ਯੂਕਰੇਨ ਦੇ ਨਾਗਰਿਕਾਂ ਦਾ ਕਤਲੇਆਮ ਕੀਤਾ ਗਿਆ। ਇਸ ਦੇ ਨਾਲ ਹੀ ਯੂਕਰੇਨ ਦੀ ਪ੍ਰਥਮ ਮਹਿਲਾ ਨੇ ਇਹ ਵੀ ਲਿਖਿਆ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਲੋਕਾਂ ਨੂੰ ਘੱਟ ਸਮਝਿਆ ਗਿਆ ਹੈ। ਸਾਡੇ ਨਾਗਰਿਕ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜੰਗ ‘ਚ ਬੱਚਿਆਂ ਦੀ ਮੌਤ ਦੀ ਨਿੰਦਾ ਕਰਦੇ ਹੋਏ ਓਲੇਨਾ ਨੇ ਉਨ੍ਹਾਂ ਕੁਝ ਲੋਕਾਂ ਦੇ ਨਾਂ ਲਿਖੇ ਜੋ ਮਰ ਚੁੱਕੇ ਹਨ। ਉਨ੍ਹਾਂ ਲਿਖਿਆ ਕਿ ਕਈ ਦਰਜਨ ਬੱਚੇ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਜੀਵਨ ‘ਚ ਕਦੇ ਸ਼ਾਂਤੀ ਨਹੀਂ ਦੇਖੀ। ਓਲੇਨਾ ਜੇਲੇਂਸਕੀ ਫਿਲਹਾਲ ਕਿਥੇ ਹਨ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਹਫਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਹੁਣ ਵੀ ਯੂਕਰੇਨ ਵਿਚ ਹੈ।
ਇਹ ਵੀ ਪੜ੍ਹੋ : Exit Poll ‘ਤੇ ਲਗਾਈ ਜਾਣੀ ਚਾਹੀਦੀ ਪਾਬੰਦੀ, ਕੋਈ ਵੀ ਪੰਜਾਬੀ ਇਨ੍ਹਾਂ ‘ਤੇ ਨਹੀਂ ਕਰਦਾ ਵਿਸ਼ਵਾਸ : ਸੁਖਬੀਰ ਬਾਦਲ
ਓਲੇਨਾ ਨੇ ਇਹ ਵੀ ਦੱਸਿਆ ਕਿ ਉਹ ਇਹ ਪੱਤਰ ਕਿਉਂ ਲਿਖ ਰਹੀ ਹੈ। ‘ਯੂਕਰੇਨ ਤੋਂ ਗਵਾਹੀ’ ਮੀਡੀਆ ਦੇ ਸਵਾਲਾਂ ਦਾ ਜਵਾਬ ਹੈ। ਓਲੇਨਾ ਨੇ ਲਿਖਿਆ ਕਿਰੂਸ ਦੇ ਹਮਲੇ ਦਾ ਸਭ ਤੋਂ ਭਿਆਨਕ ਤੇ ਵਿਨਾਸ਼ਕਾਰੀ ਅੰਜਾਮ ਬੱਚਿਆਂ ਦੀ ਮੌਤ ਹੈ। 8 ਸਾਲਾ ਏਲਿਸ ਓਖਿਤਰਕਾ ਦੀ ਸੜਕ ‘ਤੇ ਉਸ ਦੇ ਦਾਦੇ ਦੇ ਸਾਹਮਣੇ ਮੌਤ ਹੋ ਗਈ। ਇਸੇ ਤਰ੍ਹਾਂ ਕੀਵ ਦੀ ਪੋਲੀਨਾ ਬੰਬਾਰੀ ‘ਚ ਆਪਣੇ ਮਾਤਾ-ਪਿਤਾ ਨਾਲ ਮਾਰੀ ਗਈ। 14 ਸਾਲ ਦੇ ਆਰਸੇਨੀ ਦੇ ਸਿਰ ‘ਤੇ ਮਲਬਾ ਡਿੱਗਿਆ।ਉਸ ਨੂੰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਇਲਾਕੇ ‘ਚ ਅੱਗ ਲੱਗੀ ਹੋਣ ਨਾਲ ਐਂਬੂਲੈਂਸ ਸਮੇਂ ‘ਤੇ ਨਹੀਂ ਪਹੁੰਚ ਸਕੀ। ਓਲੇਨਾ ਨੇ ਲਿਖਿਆ ਕਿ ਰੂਸ ਕਹਿੰਦਾ ਹੈ ਕਿ ਉਹ ਨਾਗਰਿਕਾਂ ਖਿਲਾਫ ਜੰਗ ਨਹੀਂ ਕਰ ਰਿਹਾ ਹੈ, ਮੈਂ ਇਹ ਉਨ੍ਹਾਂ ਕੁਝ ਬੱਚਿਆਂ ਦੇ ਨਾਂ ਗਿਣਾਏ ਹਨ, ਜਿਨ੍ਹਾਂ ਦਾ ਕਤਲ ਹੋਇਆ ਹੈ।