ਯੂਕਰੇਨ ‘ਤੇ ਰੂਸੀ ਹਮਲਿਆਂ ਦਾ ਅੱਜ 14ਵਾਂ ਦਿਨ ਹੈ ਪਰ ਅਜੇ ਵੀ ਯੂਕਰੇਨ ‘ਤੇ ਹਮਲੇ ਘੱਟ ਨਹੀਂ ਹੋਏ ਹਨ। ਰਾਜਧਾਨੀ ਕੀਵ ਸਣੇ ਕਈ ਸ਼ਹਿਰਾਂ ਵਿਚ ਹੁਣ ਹਰ ਜਗ੍ਹਾ ਤਬਾਹੀ ਨਜ਼ਰ ਆ ਰਹੀ ਹੈ। ਇਨ੍ਹਾਂ ,ਸਭ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਬ੍ਰਿਟਿਸ਼ ਸਾਂਸਦ ਵਿਚ ਭਾਸ਼ਣ ਦਿੱਤਾ ਤੇ ਕਿਹਾ ਕਿ ਯੂਕਰੇਨ ਰੂਸੀ ਹਮਲਿਆਂ ਦੇ ਅੱਗੇ ਨਹੀਂ ਝੁਕੇਗਾ। ਨਾਲ ਹੀ ਉਨ੍ਹਾਂ ਨੇ ਸਾਂਸਦਾਂ ਤੋਂ ਰੂਸ ਨੂੰ ‘ਅੱਤਵਾਦੀ ਦੇਸ਼’ ਵਜੋਂ ਐਲਾਨਣ ਦੀ ਵੀ ਮੰਗ ਕੀਤੀ।
ਜੇਲੇਂਸਕੀ ਨੇ ਹਾਊਸ ਆਫ ਕਾਮਨਸ ਨੂੰ ਸੰਬੋਧਨ ਕਰਦਿਆਂ ਇਤਿਹਾਸਕ ਭਾਸ਼ਣ ਦਿੱਤਾ। ਜੇਲੇਂਸਕੀ ਦਾ ਸਾਂਸਦਾਂ ਨੇ ਖੜ੍ਹੇ ਹੋ ਕੇ ਖੜੇ ਹੋ ਕੇ ਸਵਾਗਤ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸੰਬੋਧਨ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਪੱਛਮੀ ਦੇਸ਼ਾਂ ਦੀ ਮਦਦ ਲਈ ਤੁਹਾਡੀ ਮਦਦ ਚਾਹੁੰਦੇ ਹਾਂ। ਅਸੀਂ ਇਸ ਮਦਦ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਤੁਹਾਡਾ ਧੰਨਵਾਦੀ ਹਾਂ।
ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਹੁਣ ਸਾਡੇ ਕੋਲ ਸਵਾਲ ਹੋਣ ਜਾਂ ਨਾ ਹੋਣ ਦਾ ਹੈ। 13 ਦਿਨਾਂ ਤੱਕ ਇਹ ਸਵਾਲ ਪੁੱਛਿਆ ਜਾ ਸਕਦਾ ਸੀ ਪਰ ਹੁਣ ਮੈਂ ਤੁਹਾਨੂੰ ਨਿਸ਼ਚਿਤ ਜਵਾਬ ਦੇ ਸਕਦਾ ਹਾਂ। ਇਹ ਨਿਸ਼ਚਿਤ ਤੌਰ ਤੋਂ ਹਾਂ ਹੈ ਤੇ ਮੈਂ ਤੁਹਾਨੂੰ ਉਨ੍ਹਾਂ ਸ਼ਬਦਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਯੂਨਾਈਟਿਡ ਕਿੰਗਡਮ ਪਹਿਲਾਂ ਹੀ ਸੁਣ ਚੁੱਕਾ ਹੈ। ਅਸੀਂ ਹਾਰ ਨਹੀਂ ਮੰਨਾਂਗੇ। ਅਸੀਂ ਅਖੀਰ ਤਕ ਲੜਾਂਗੇ। ਸਮੁੰਦਰ ਵਿਚ, ਹਵਾ ‘ਚ, ਅਸੀਂ ਆਪਣੀ ਜ਼ਮੀਨ ਲਈ ਲੜਦੇ ਰਹਾਂਗੇ, ਭਾਵੇਂ ਕੁਝ ਵੀ ਹੋਵੇ। ਅਸੀਂ ਜੰਗਲਾਂ ‘ਚ, ਖੇਤਾਂ ‘ਚ, ਗਲੀਆਂ ‘ਚ ਲੜਾਂਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜੇਲੇਂਸਕੀ ਨੇ ਅੱਗੇ ਕਿਹਾ ਕਿ ਰੂਸ ਖਿਲਾਫ ਪ੍ਰਤੀਬੰਧਾਂ ਨੂੰ ਵਧਾਓ ਤੇ ਇਸ ਦੇਸ਼ ਨੂੰ ਅੱਤਵਾਦੀ ਦੇਸ਼ ਐਲਾਨਿਆ ਜਾਵੇ ਤੇ ਨਿਸ਼ਚਿਤ ਕੀਤਾ ਜਾਵੇ ਕਿ ਸਾਡੇ ਯੂਕਰੇਨ ਦਾ ਆਸਮਾਨ ਸੁਰੱਖਿਅਤ ਰਹੇ। ਉਨ੍ਹਾਂ ਕਿਹਾ ਕਿ ਮੇਰਾ ਦੇਸ਼ ਰੂਸ ਦੇ ਹਮਲੇ ਖਿਲਾਫ ਆਖਰੀ ਸਾਹ ਤੱਕ ਲੜਦਾ ਰਹਾਂਗਾ।