ਕੋਰੋਨਾ ਦੀ ਰਫਤਾਰ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਵੀ ਇਸ ਦੇ ਰੋਜ਼ਾਨਾ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ 24 ਘੰਟਿਆਂ ਵਿਚ 31 ਲੋਕਾਂ ਦੀ ਮੌਤ ਹੋ ਗਈ। ਪਿਛਲੇ ਇੱਕ ਹਫਤੇ ਵਿਚ 160 ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ।ਇਸ ਤੋਂ ਇਲਾਵਾ ਪੰਜਾਬ ਵਿਚ 1224 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਦੇ ਲਾਈਫ ਸੇਵਿੰਗ ਸਪੋਰਟ ‘ਤੇ ਹਨ। ਇਸ ਤੋਂ ਇਲਾਵਾ ਦਿਨ ‘ਚ 8 ਹਜ਼ਾਰ ਨਵੇਂ ਕੇਸ ਮਿਲੇ ਜਿਸ ਨਾਲ ਪੰਜਾਬ ਵਿਚ ਕੋਰੋਨਾ ਦਾ ਖਤਰਾ ਡੂੰਘਾ ਹੁੰਦਾ ਜਾ ਰਿਹਾ ਹੈ।
ਵੀਰਵਾਰ ਨੂੰ ਅੰਮ੍ਰਿਤਸਰ ਤੇ ਪਟਿਆਲਾ ਵਿਚ 7-7 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। ਲੁਧਿਆਣਾ ‘ਚ 5, ਮੋਹਾਲੀ ‘ਚ 4, ਜਲੰਧਰ ‘ਚ 3 ਲੋਕਾਂ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਫਾਜ਼ਿਲਕਾ ‘ਚ 2 ਅਤੇ ਬਠਿੰਡਾ, ਗੁਰਦਾਸਪੁਰ ਤੇ ਸੰਗਰੂਰ ‘ਚ 1-1 ਵਿਅਕਤੀ ਦੀ ਮੌਤ ਹੋ ਗਈ।
ਪੰਜਾਬ ‘ਚ ਇਸ ਸਮੇਂ 95 ਹਜ਼ਾਰ ਮਰੀਜ਼ ਕੋਰੋਨਾ ਕਾਰਨ ਵੈਂਟੀਲੇਟਰ ‘ਤੇ ਹਨ। ਇਕੱਲੇ 45 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਇਸ ਤੋਂ ਇਲਾਵਾ 287 ਮਰੀਜ਼ ਆਈਸੀਯੂ ਵਿਚ ਹਨ। 843 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ : ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, ਜੋ ਬਾਇਡੇਨ ਤੇ ਬੋਰਿਸ ਜਾਨਸਨ ਨੂੰ ਵੀ ਛੱਡਿਆ ਪਿੱਛੇ
ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਵੀ ਸੂਬੇ ਵਿਚ ਅਚਾਨਕ ਤੇਜ਼ ਹੋ ਗਈ ਹੈ। ਵੀਰਵਾਰ ਨੂੰ 5932 ਮਰੀਜ਼ ਠੀਕ ਹੋ ਗਏ। ਉਥੇ ਹੁਣ ਸੂਬੇ ਵਿਚ ਕੋਰੋਨਾ ਦੇ 47000 ਐਕਟਿਵ ਕੇਸ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਟੈਸਟ ਤੇਜ਼ੀ ਨਾਲ ਵਧੇ ਹਨ। ਵੀਰਵਾਰ ਨੂੰ 46,205 ਸੈਂਪਲ ਲਏ ਗਏ ਜਦੋਂ ਕਿ 42,583 ਟੈਸਟ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪੰਜਾਬ ਵਿਚ ਸੰਕਰਮਣ ਦਰ 18.75 ਫੀਸਦੀ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਸੰਕਰਮਿਤ ਮੋਹਾਲੀ ਵਿਚ 1360 ਮਿਲੇ ਹਨ। ਹੁਣ ਤੱਕ ਸੂਬੇ ਵਿਚ 16882 ਸੰਕਰਮਿਤਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ 17401101 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਜਿਨ੍ਹਾੰ ਵਿਚੋਂ 692526 ਲੋਕਾਂ ਦੀ ਰਿਪੋਰਟ ਵਿਚ ਸੰਕਰਮਣ ਦੀ ਪੁਸ਼ਟੀ ਹੋਈ ਹੈ।