ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਪਿੰਡ ਸੁਖੀਢਾਂਗ ਦੇ ਇੱਕ ਸਰਕਾਰੀ ਸਕੂਲ ਵਿੱਚ ਬੱਚਿਆਂ ਵਿੱਚ ਛੂਤਛਾਤ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਜਨਰਲ ਵਰਗ ਦੇ ਵਿਦਿਆਰਥੀਆਂ ਨੇ ਦਲਿਤ ਕੁੱਕ ਵੱਲੋਂ ਤਿਆਰ ਕੀਤਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਸਕੂਲ ਦੇ ਦਲਿਤ ਵਿਦਿਆਰਥੀਆਂ ਨੇ ਉੱਚੀ ਜਾਤ ਦੇ ਰਸੋਈਏ ਵੱਲੋਂ ਤਿਆਰ ਕੀਤਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਸਕੂਲ ਦੇ ਪ੍ਰਿੰਸੀਪਲ ਪ੍ਰੇਮ ਸਿੰਘ ਵੱਲੋਂ ਸਿੱਖਿਆ ਵਿਭਾਗ ਨੂੰ ਭੇਜੀ ਚਿੱਠੀ ਵਿੱਚ ਹੋਇਆ ਹੈ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਵਿੱਚ ਅਜਿਹੀ ਚਰਚਾ ਹੈ ਕਿ ਜੇ ਆਮ ਵਰਗ ਦੇ ਵਿਦਿਆਰਥੀ ਦਲਿਤ ਕੁੱਕ ਵੱਲੋਂ ਪਕਾਏ ਗਏ ਖਾਣੇ ਤੋਂ ਨਫ਼ਰਤ ਕਰਦੇ ਹਨ ਤਾਂ ਉਹ ਵੀ ਆਮ ਵਰਗ ਦੇ ਰਸੋਈਏ ਵੱਲੋਂ ਪਕਾਇਆ ਗਿਆ ਖਾਣਾ ਨਹੀਂ ਖਾਣਗੇ। ਉਹ ਦੁਪਹਿਰ ਦੇ ਖਾਣੇ ਲਈ ਆਪਣੇ ਘਰ ਤੋਂ ਖਾਣਾ ਲੈ ਕੇ ਆਉਣਗੇ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੁਮਾਉਂ ਦੇ ਡੀਆਈਜੀ ਨੀਲੇਸ਼ ਆਨੰਦ ਭਰਨ ਨੂੰ ਸਕੂਲ ਦਾ ਦੌਰਾ ਕਰਕੇ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਸਕੂਲ ਵਿੱਚ ਜਦੋਂ ਉੱਚੀ ਜਾਤ ਦੇ ਵਿਦਿਆਰਥੀਆਂ ਨੇ ਦਲਿਤ ਰਸੋਈਏ ਦੁਆਰਾ ਪਕਾਇਆ ਖਾਣਾ ਖਾਣ ਤੋਂ ਇਨਕਾਰ ਕੀਤਾ ਤਾਂ ਦਲਿਤ ਔਰਤ ਨੂੰ ਨੌਕਰੀ ਤੋਂ ਹਟਾ ਕੇ ਉਸ ਦੀ ਥਾਂ ਜਨਰਲ ਵਰਗ ਦੀ ਔਰਤ ਨੂੰ ਨਿਯੁਕਤ ਕੀਤਾ ਗਿਆ। ਇਸ ਮਾਮਲੇ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਕ ਨੂੰ ਉੱਚੀ ਜਾਤ ਦੇ ਵਿਦਿਆਰਥੀਆਂ ਦੇ ਬਾਈਕਾਟ ਕਾਰਨ ਨਹੀਂ, ਸਗੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਨਿਯਮਾਂ ਮੁਤਾਬਕ ਨਹੀਂ ਸੀ।
ਜੌਲ ਪਿੰਡ ਦੇ ਇਸ ਸਰਕਾਰੀ ਸਕੂਲ ਵਿੱਚ ਕੁਝ ਦਿਨ ਪਹਿਲਾਂ ਅਨੁਸੂਚਿਤ ਜਾਤ ਦੀ ਸੁਨੀਤਾ ਦੇਵੀ ਨੂੰ ਭੋਜਨ ਮਾਤਾ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਕੂਲ ਦੇ ਪ੍ਰਿੰਸੀਪਲ ਸਿੰਘ ਨੇ ਦੱਸਿਆ ਕਿ ਸੁਨੀਤਾ ਦੀ ਜੁਆਇਨਿੰਗ ਦੇ ਪਹਿਲੇ ਦਿਨ ਉੱਚੀ ਜਾਤ ਦੇ ਵਿਦਿਆਰਥੀਆਂ ਨੇ ਖਾਣਾ ਖਾਧਾ ਸੀ, ਪਰ ਦੂਜੇ ਦਿਨ ਤੋਂ ਖਾਣੇ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀ ਅਜਿਹਾ ਕਿਉਂ ਕਰ ਰਹੇ ਹਨ, ਇਹ ਸਮਝ ਤੋਂ ਬਾਹਰ ਹੈ। ਕੁੱਲ 57 ਵਿਦਿਆਰਥੀਆਂ ਵਿੱਚੋਂ 16 ਅਨੁਸੂਚਿਤ ਜਾਤ ਨਾਲ ਸਬੰਧਤ ਬੱਚਿਆਂ ਨੇ ਉਸ ਦੇ ਹੱਥਾਂ ਦਾ ਤਿਆਰ ਭੋਜਨ ਖਾਧਾ।
ਖਾਣੇ ਦਾ ਬਾਈਕਾਟ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਸਬੰਧੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ’ਤੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉੱਚੀ ਜਾਤ ਦੇ ਯੋਗ ਉਮੀਦਵਾਰ ਨੂੰ ਜਾਣਬੁੱਝ ਕੇ ਨਹੀਂ ਚੁਣਿਆ ਗਿਆ।
ਸਕੂਲ ਦੇ ਪੇਰੈਂਟਸ-ਟੀਚਰ ਸੰਘ ਦੇ ਪ੍ਰਧਾਨ ਨਰਿੰਦਰ ਜੋਸ਼ੀ ਨੇ ਕਿਹਾ, “25 ਨਵੰਬਰ ਨੂੰ ਹੋਈ ਓਪਨ ਮੀਟਿੰਗ ਵਿੱਚ ਅਸੀਂ ਪੁਸ਼ਪਾ ਭੱਟ ਨੂੰ ਚੁਣਿਆ, ਜਿਸ ਦਾ ਬੱਚਾ ਸਕੂਲ ਵਿੱਚ ਪੜ੍ਹਦਾ ਹੈ। ਉਹ ਵੀ ਲੋੜਵੰਦ ਸੀ, ਪਰ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵੱਲੋਂ ਉਸ ਨੂੰ ਪਾਸੇ ਕਰ ਦਿੱਤਾ ਗਿਆ ਅਤੇ ਇੱਕ ਦਲਿਤ ਔਰਤ ਨੂੰ ਭੋਜਨ ਮਾਤਾ ਨਿਯੁਕਤ ਕੀਤਾ।” ਸੁਖੀਢਾਂਗ ਹਾਈ ਸਕੂਲ ਵਿੱਚ ਕੁੱਕ ਦੀਆਂ ਦੋ ਅਸਾਮੀਆਂ ਹਨ। ਸੁਨੀਤਾ ਦੇਵੀ ਦੀ ਨਿਯੁਕਤੀ ਪਹਿਲਾਂ ਤੋਂ ਕੰਮ ਕਰ ਰਹੀ ਕੁੱਕ ਸ਼ਕੁੰਤਲਾ ਦੇਵੀ ਦੀ ਸੇਵਾਮੁਕਤੀ ਤੋਂ ਬਾਅਦ ਹੋਈ ਸੀ।