US consider rejoining WHO: ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਲੁਕਾਉਣ ਨੂੰ ਲੈ ਕੇ ਅਮਰੀਕਾ ਵਿਸ਼ਵ ਸਿਹਤ ਸੰਗਠਨ (WHO) ‘ਤੇ ਹਮਲਾ ਕਰਦਾ ਰਹਿੰਦਾ ਹੈ ਅਤੇ ਉਸਨੂੰ ਫੰਡ ਦੇਣ ਤੋਂ ਵੀ ਮਨ੍ਹਾਂ ਕਰ ਚੁੱਕਿਆ ਹੈ । ਅਮਰੀਕੀ ਰਾਸ਼ਟਰਪਤੀ ਟਰੰਪ ਨੇ WHO ‘ਤੇ ਚੀਨ ਦੇ ਪੱਖ ਵਿੱਚ ਆਉਣ ਦਾ ਦੋਸ਼ ਲਾਇਆ ਸੀ । ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਇਸ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ । ਅਮਰੀਕਾ ਨੇ ਕਿਹਾ ਸੀ ਕਿ WHO ਨੂੰ ਨੂੰ ਦਿੱਤਾ ਜਾਣ ਵਾਲਾ 400 ਮਿਲੀਅਨ ਡਾਲਰ ਹੁਣ ਉਹ ਕਿਸੇ ਹੋਰ ਕੌਮਾਂਤਰੀ ਜਨਤਕ ਸਿਹਤ ਸੰਸਥਾਵਾਂ ‘ਤੇ ਖਰਚ ਕਰੇਗਾ ।
ਹਾਲਾਂਕਿ ਇਕ ਵਾਰ ਫਿਰ ਅਮਰੀਕਾ ਨੇ WHO ਨਾਲ ਮਤਭੇਦਾਂ ਨੂੰ ਖਤਮ ਕਰਨ ਦਾ ਸੰਕੇਤ ਦਿੱਤਾ ਹੈ, ਪਰ ਇਸਦੇ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ । ਐਤਵਾਰ ਨੂੰ ਵ੍ਹਾਈਟ ਹਾਊਸ ਨੇ ਕਿਹਾ ਕਿ WHO ਵਿੱਚ ਫਿਰ ਤੋਂ ਸ਼ਾਮਿਲ ਹੋਣ ‘ਤੇ ਵਿਚਾਰ ਕੀਤਾ ਜਾਵੇਗਾ, ਜੇਕਰ ਸੰਗਠਨ ਵਿੱਚ ਜਾਰੀ ਭ੍ਰਿਸ਼ਟਾਚਾਰ ਅਤੇ ਚੀਨ ‘ਤੇ ਨਿਰਭਰਤਾ ਖਤਮ ਕਰ ਦਿੱਤੀ ਜਾਵੇ ।
ਦੱਸ ਦੇਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ WHO ਨਾਲ ਅਮਰੀਕਾ ਦੇ ਸਬੰਧ ਖਤਮ ਕਰ ਦਿੱਤੇ ਸਨ ਅਤੇ ਵਿਸ਼ਵ ਸਿਹਤ ਸੰਗਠਨ ‘ਤੇ ਕੋਰੋਨਾ ਵਾਇਰਸ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ ਸੀ । ਅਮਰੀਕਾ ਨੇ ਕਿਹਾ ਸੀ ਕਿ ਗਲਤ ਜਾਣਕਾਰੀ ਦਿੱਤੇ ਜਾਣ ਕਾਰਨ ਕੋਰੋਨਾ ਵਾਇਰਸ ਕਾਰਨ 370,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ।
ਇਸ ਤੋਂ ਇਲਾਵਾ ਟਰੰਪ ਨੇ ਵਿਸ਼ਵ ਸਿਹਤ ਸੰਗਠਨ ‘ਤੇ ਵੀ ਵਿਸ਼ਵ ਨੂੰ ਗਲਤ ਜਾਣਕਾਰੀ ਦੇ ਕੇ ਚੀਨ ਨਾਲ ਹੱਥ ਮਿਲਾਉਣ ਦਾ ਦੋਸ਼ ਲਾਇਆ ਸੀ । WHO ਵਿੱਚ ਮੁੜ ਸ਼ਾਮਿਲ ਹੋਣ ਬਾਰੇ ਟਰੰਪ ਨੇ ਕਿਹਾ, “ਜੇਕਰ WHO ਸੁਧਾਰ ਕਰਦਾ ਹੈ, ਭ੍ਰਿਸ਼ਟਾਚਾਰ ਅਤੇ ਚੀਨ ‘ਤੇ ਨਿਰਭਰਤਾ ਨੂੰ ਖ਼ਤਮ ਕਰਦਾ ਹੈ, ਤਾਂ ਅਮਰੀਕਾ ਬਹੁਤ ਗੰਭੀਰਤਾ ਨਾਲ ਵਾਪਸ ਆਉਣ ਬਾਰੇ ਵਿਚਾਰ ਕਰੇਗਾ ।”