ਰੂਸ-ਯੂਕਰੇਨ ਜੰਗ ਨੂੰ ਲੈ ਕੇ ਅਮਰੀਕਾ ਦੇ ਸੀਕ੍ਰੇਟ ਡਾਕੂਮੈਂਟਸ ਲੀਕ ਕਰਨ ਵਾਲੇ ਸ਼ਖਸ ਨੂੰ FBI ਨੇ ਗ੍ਰਿਫਤਾਰ ਕਰ ਲਿਆ ਹੈ। 21 ਸਾਲ ਦਾ ਜੈਕ ਟੈਕਸੀਰਾ ਮੈਸਾਚੁਸੇਟਸ ਏਅਰ ਨੈਸ਼ਨਲ ਗਾਰਡ ਦਾ ਮੈਂਬਰ ਸੀ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਖਬਰ ਮਿਲੀ ਸੀ ਕਿ ਅਹਿਮ ਦਸਤਾਵੇਜ਼ ਲੀਕ ਕਰਨ ਵਾਲਾ ਅਮਰੀਕਾ ਦੇ ਕਿਸੇ ਮਿਲਟਰੀ ਬੇਸ ਵਿਚ ਕੰਮ ਕਰਦਾ ਹੈ।
FBI ਪਿਛਲੇ ਦੋ ਦਿਨ ਤੋਂ ਜੈੱਕ ‘ਤੇ ਨਜ਼ਰ ਰੱਖ ਰਹੀ ਸੀ। ਇਸ ਦੇ ਬਾਅਦ ਵੀਰਵਾਰ ਦੁਪਹਿਰ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਟੈਕਸੀਰਾ ਨੇ ਸਭ ਤੋਂ ਪਹਿਲਾਂ ਗੇਮਰਸ ਵਿਚ ਪਾਪੂਲਰ ਇਕ ਸੋਸ਼ਲ ਮੀਡੀਆ ਪਲੇਟਫਾਰਮ ਡਿਸਾਕਰਡ ਦੇ ਚੈਟਰੂਮ ‘ਠੱਗ ਸ਼ੇਕਰ ਸੈਂਟਰਲ’ ਵਿਚ ਇਹ ਫਾਈਲਸ ਸ਼ੇਅਰ ਕੀਤੀ ਸੀ। ਜੈਕ ਨੂੰ ਬੰਦੂਕਾਂ ਦਾ ਸ਼ੌਕ ਸੀ। ਐੱਫਬੀਆਈ ਏਜੰਸਾਂ ਨੇ ਉਸ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ। ਉਸ ਦੇ ਘਰ ਤੋਂ ਕਈ ਹਥਿਆਰ ਬਰਾਮਦ ਹੋਏ ਸਨ। ਉਸ ਨੇ ਡਿਸਾਕਰਡ ਪਲੇਟਫਾਰਮ ‘ਤੇ ਆਪਣਾ ਨਾਂ ਵੀ ਓਰੀਜਨਲ ਗੈਂਗਸਟਰ (OG) ਰੱਖਿਆ ਸੀ।
ਜੈਕ ਨੇ 25 ਲੋਕਾਂ ਦੇ ਇਕ ਚੈਟਰੂਮ ਵਿਚ ਦਾਅਵਾ ਕੀਤਾ ਸੀ ਕਿ ਉਸ ਕੋਲ ਸਰਕਾਰ ਨਾਲ ਜੁੜੇ ਅਜਿਹੇ ਸੀਕ੍ਰੇਟਸ ਹਨ ਜੋ ਉਹ ਆਮ ਜਨਤਾ ਨਾਲ ਸਾਂਝਾ ਨਹੀਂ ਕਰਦੀ। ਚੈਟਰੂਮ ਵਿਚ ਮੌਜੂਦ ਇਕ ਮੈਂਬਰ ਨੇ FBI ਨੂੰ ਦੱਸਿਆ ਕਿ ਗਰੁੱਪ ਦੇ ਯੁਵਾ ਮੈਂਬਰ OG ਦੇ ਮੈਸੇਜ ਨੂੰ ਬਾਰੀਕੀ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦੇ ਸਨ। ਉਹ ਕਈ ਮਹੀਨਿਆਂ ਤੱਕ ਇਕ-ਇਕ ਕਰਕੇ ਇਹ ਦਸਤਾਵੇਜ਼ ਸ਼ੇਅਰ ਕਰਦਾ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਸਰਕਾਰੀ ਟ੍ਰਾਂਸਿਕ੍ਰਪਟਸ ਹੁੰਦੀ ਸੀ।
ਭਾਰਤੀ ਸਮੇਂ ਮੁਤਾਬਕ 15 ਅਪ੍ਰੈਲ ਨੂੰ ਬੋਸਟਨ ਦੀ ਕੋਰਟ ਵਿਚ ਜੈਕ ਟੈਕਸੀਰਾ ਨੂੰ ਪੇਸ਼ ਕੀਤਾ ਜਾਵੇਗਾ। ਅਟਾਰਨੀ ਜਨਰਲ ਮੇਰਿਕ ਗਾਰਲੈਂਡ ਨੇ ਕਿਹਾ ਕਿ ਟੇਕਸੇਰਾ ਨੂੰ ਪੇਸ਼ ਕੀਤਾ ਜਾਵੇਗਾ। ਅਟਾਰਨੀ ਜਨਰਲ ਮੇਰਿਕ ਗਾਰਲੈਂਡ ਨੇ ਕਿਹਾ ਕਿ ਟੇਕਸੇਰਾ ਨੂੰ ਕਲਾਸੀਫਾਈਡ ਨੈਸ਼ਿਲ ਡਿਫੈਂਸ ਇਫਰਮੇਸ਼ਨ ਨੂੰ ਅਨ-ਆਥਰਾਈਜਡ ਰੂਪ ਤੋਂ ਹਟਾਉਣ, ਇਸ ਨੂੰ ਆਪਣੇ ਕੋਲ ਰੱਖਣ ਤੇ ਇਸ ਨੂੰ ਫੈਲਾਉਣ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ BJP ਨੂੰ ਵੱਡਾ ਝਟਕਾ, ਸੀਨੀਅਰ ਆਗੂ ਮੋਹਿੰਦਰ ਭਗਤ AAP ‘ਚ ਹੋਏ ਸ਼ਾਮਿਲ
ਅਧਿਕਾਰੀ ਨੇ ਦੱਸਿਆ ਕਿ ਜੈਕ ਦਾ ਕੰਮ ਸਾਈਬਰ ਟ੍ਰਾਂਸਪੋਰਟ ਨਾਲ ਜੁੜਿਆ ਸੀ। ਉਨ੍ਹਾਂ ਕਿਹਾ ਜੈਕ ਸਾਈਬਰ ਟਰਾਂਸਪੋਰਟ ਸਿਸਟਮ ਸਪੈਸ਼ਲਿਸਟ ਹੈ। ਉਹ ਇਹ ਨਿਸ਼ਚਿਤ ਕਰਦਾ ਸੀ ਕਿ ਸਿਸਟਮ ਦਾ ਗਲੋਬਲ ਕਮਿਊਨੀਕੇਸ਼ਨ ਨੈਟਵਰਕ ਸਹੀ ਤਰ੍ਹਾਂ ਤੋਂ ਕੰਮ ਕਰ ਰਿਹਾ ਹੈ। ਉਸ ਨੂੰ ਹੁਣੇ ਜਿਹੇ ਏਅਰਮੈਨ ਫਸਟ ਕਲਾਸ ਦੇ ਰੈਂਕ ‘ਤੇ ਪ੍ਰਮੋਟ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: