ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਇੰਸਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਦੀ ਐੱਮ.ਡੀ. ਤੇ ਪੰਜਾਬ ਕੈਡਰ ਦੀ ਆਈ.ਏ.ਐੱਸ. ਜਸਵਿੰਦਰ ਕੌਰ ਨੂੰ ਵਾਪਿਸ ਉਨ੍ਹਾਂ ਦੇ ਮੂਲ ਕੈਡਰ ਵਿੱਚ ਭੇਜ ਦਿੱਤਾ ਹੈ। ਇਸ ਅਹੁਦੇ ਨੂੰ ਭਰਨ ਲਈ ਪ੍ਰਸ਼ਾਸਨ ਨੇ ਪੰਜਾਬ ਤੋਂ ਕਈ ਵਾਰ ਅਧਿਕਾਰੀਆਂ ਦੇ ਨਾਂ ਮੰਗੇ ਸਨ, ਪਰ ਪੰਜਾਬ ਵੱਲੋਂ ਨਹੀਂ ਭੇਜੇ ਗਏ। ਜਸਵਿੰਦਰ ਕੌਰ ਦੇ ਅਹੁਦੇ ਨੂੰ ਛੱਡਦਿਆਂ ਹੀ ਸ਼ੁੱਕਰਵਾਰ ਨੂੰ ਪੰਜਾਬ ਕੈਡਰ ਲਈ ਰਿਜ਼ਰਵ ਇਸ ਅਹੁਦੇ ਦੀ ਜ਼ਿੰਮੇਵਾਰੀ ਯੂਟੀ ਕੈਡਰ ਦੀ ਆਈ.ਏ.ਐੱਸ. ਪੂਰਵਾ ਗਰਗ ਨੂੰ ਦੇ ਦਿੱਤੀ ਗਈ।
ਪੰਜਾਬ ਸਰਕਾਰ ਤੇ ਉਨ੍ਹਾਂ ਦੇ ਕਈ ਮੰਤਰੀਆਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਯੂਟੀ ਪ੍ਰਸ਼ਾਸਨ ਵਿੱਚ ਪੰਜਾਬ ਕੈਡਰ ਦੇ ਅਹੁਦਿਆਂ ‘ਤੇ ਹੋਰ ਕੈਡਰ ਦੀ ਭਰਤੀ ਕੀਤੀ ਜਾਰਹੀ ਹੈ। ਪੰਜਾਬ ਦੇ ਨੇਤਾ ਇਸ ਨੂੰ ਸਾਜ਼ਿਸ਼ ਦੱਸ ਰਹੇ ਹਨ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵੱਲੋਂ ਅਧਿਕਾਰੀਆਂ ਦਾ ਪੈਨਲ ਹੀ ਨਹੀਂ ਭੇਜਿਆ ਜਾ ਰਿਹਾ.
ਉਨ੍ਹਾਂ ਦੱਸਿਆ ਕਿ ਸਿਟਕੋ ਐੱਮ.ਡੀ. ਦਾ ਅਹੁਦਾ ਬਰਨ ਲਈ ਕਈ ਮਹੀਨੇ ਪਹਿਲਾਂ ਪੰਜਾਬ ਨੂੰ ਚਿੱਠੀ ਭੇਜੀ ਗਈ ਸੀ ਤੇ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ। ਕਈ ਦਿਨਾਂ ਤੱਕ ਕੋਈ ਜਵਾਬ ਨਹੀਂ ਆਇਆ ਤਾਂ ਫਿਰ ਰਿਮਾਈਂਡਰ ਭੇਜਿਆ ਗਿਆ। ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਅਹੁਦੇ ਨੂੰ ਭਰਨ ਲਈ ਪੰਜਾਬ ਨੂੰ ਕੁਲ 8 ਵਾਰ ਰਿਮਾਈਂਡਰ ਭੇਜਿਆ ਗਿਆ ਹੈ। ਆਖਰੀ ਰਿਮਾਈਂਡਰ 25 ਫਰਵਰੀ ਨੂੰ ਭੇਜਿਆ ਗਿਆ, ਉਸ ਤੋਂ ਬਾਅਦ ਵੀ ਪੰਜਾਬ ਨੇ ਨਾਂ ਨਹੀਂ ਭੇਜੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸ਼ੁੱਕਰਵਾਰ ਨੂੰ ਯੂਟੀ ਪ੍ਰਸ਼ਾਸਨ ਨੇ ਜਸਵਿੰਦਰ ਕੌਰ ਨੂੰ ਸਿਟਕੋ ਐੱਮ.ਡੀ. ਅਹੁਦੇ ਤੋਂ ਮੁਕਤ ਕਰ ਦਿੱਤਾ। ਪੰਜਾਬ ਤੋਂ ਕੋਈ ਅਧਿਕਾਰੀ ਨਾ ਆਉਣ ਕਰਕੇ ਇਹ ਅਹੁਦਾ ਯੂਟੀ ਕੈਡਰ ਦੀ ਆਈਏਐੱਸ ਪੂਰਵਾ ਗਰਗ ਨੂੰ ਸੌਂਪ ਦਿੱਤਾ ਗਿਆ। ਦੱਸ ਦੇਈਏ ਕਿ ਸਿਟਕੋ ਐੱਮ.ਡੀ. ਦਾ ਅਹੁਦਾ ਪੰਜਾਬ ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਲਈ ਰਿਜ਼ਰਵ ਹੁੰਦਾ ਹੈ।