ਪ੍ਰਧਾਨ ਮੰਤਰੀ ਮੋਦੀ ਅੱਜ ਵੀਰਵਾਰ ਨੂੰ ਉੱਤਰਾਖੰਡ ਦੀ ਪਹਿਲੀ ਅਤੇ ਦੇਸ਼ ਦੀ 18ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਣਗੇ। ਦੇਹਰਾਦੂਨ ਤੋਂ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਇਸ ਸਾਲ ਸ਼ੁਰੂ ਹੋਣ ਵਾਲੀ 5ਵੀਂ ਵੰਦੇ ਭਾਰਤ ਟਰੇਨ ਹੈ। ਇਸ ਦਾ ਉਦਘਾਟਨ ਸਮਾਰੋਹ ਸਵੇਰੇ 11 ਵਜੇ ਦੇਹਰਾਦੂਨ ‘ਚ ਹੋਵੇਗਾ, ਜਿੱਥੇ ਮੁੱਖ ਮੰਤਰੀ ਪੁਸ਼ਕਰ ਧਾਮੀ ਵੀ ਮੌਜੂਦ ਰਹਿਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਵਰਚੁਅਲ ਮਾਧਿਅਮ ਰਾਹੀਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਹ ਰੇਲਗੱਡੀ 28 ਮਈ ਤੋਂ ਦੇਹਰਾਦੂਨ ਅਤੇ ਦਿੱਲੀ ਵਿਚਕਾਰ ਨਿਯਮਤ ਤੌਰ ‘ਤੇ ਚੱਲਣ ਵਾਲੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਅਤੇ ਦੇਹਰਾਦੂਨ ਵਿਚਾਲੇ ਅੱਠ ਡੱਬਿਆਂ ਵਾਲੀ ਇਸ ਟਰੇਨ ਦਾ ਟ੍ਰਾਇਲ ਰਨ ਸਫਲ ਰਿਹਾ। ਇਹ ਰੇਲਗੱਡੀ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਸਵੇਰੇ 7.00 ਵਜੇ ਚੱਲੇਗੀ।
ਰੇਲਵੇ ਬੋਰਡ ਦੇ ਸੰਯੁਕਤ ਨਿਰਦੇਸ਼ਕ ਵਿਵੇਕ ਕੁਮਾਰ ਸਿਨਹਾ ਨੇ ਦੱਸਿਆ ਕਿ ਟਰੇਨ ਦੇ ਦੇਹਰਾਦੂਨ ਅਤੇ ਦਿੱਲੀ ਵਿਚਾਲੇ ਸਿਰਫ ਪੰਜ ਸਟਾਪੇਜ ਹੋਣਗੇ। ਇਨ੍ਹਾਂ ਵਿੱਚ ਹਰਿਦੁਆਰ, ਰੁੜਕੀ, ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਸ਼ਾਮਲ ਹਨ। ਟਰੇਨ ਦੀ ਵੱਧ ਤੋਂ ਵੱਧ ਰਫ਼ਤਾਰ 110 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਦੇ ਨਾਲ ਹੀ ਔਸਤ ਸਪੀਡ 63.41 ਤੈਅ ਕੀਤੀ ਗਈ ਹੈ। ਟਰੇਨ ਦਾ ਕਿਰਾਇਆ ਵੀ ਜਲਦ ਤੈਅ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕਿਰਾਇਆ ਸ਼ਤਾਬਦੀ ਐਕਸਪ੍ਰੈਸ ਤੋਂ 1.2 ਤੋਂ 1.3 ਫੀਸਦੀ ਜ਼ਿਆਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਇਮਰਾਨ ਦੇ ਕਰੀਬੀ ਅਸਦ ਉਮਰ ਨੇ ਛੱਡਿਆ ਪੀਟੀਆਈ ਜਨਰਲ ਸਕੱਤਰ ਦਾ ਅਹੁਦਾ, ਰਿਹਾਈ ਦੇ ਬਾਅਦ ਲਿਆ ਫੈਸਲਾ
ਦੇਹਰਾਦੂਨ ਤੋਂ ਚੱਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ ਸ਼ਤਾਬਦੀ ਐਕਸਪ੍ਰੈਸ ਦੇ ਮੁਕਾਬਲੇ ਵੰਦੇ ਭਾਰਤ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦਿੱਲੀ ਪਹੁੰਚ ਜਾਵੇਗੀ। ਹਾਲਾਂਕਿ, ਸ਼ਤਾਬਦੀ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੱਕ ਚਲਾਈ ਜਾਂਦੀ ਹੈ। ਜਦਕਿ ਇਹ ਟਰੇਨ ਆਨੰਦ ਵਿਹਾਰ ਤੱਕ ਹੀ ਜਾਵੇਗੀ। ਇਹ ਟਰੇਨ ਸਫਰ ਲਈ 4 ਘੰਟੇ 45 ਮਿੰਟ ਲਵੇਗੀ। ਸਵੇਰੇ 7 ਵਜੇ ਦੂਨ ਤੋਂ ਰਵਾਨਾ ਹੋ ਕੇ ਵੰਦੇ ਭਾਰਤ ਸਵੇਰੇ 11.45 ਵਜੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਪਹੁੰਚੇਗਾ।
ਵੀਡੀਓ ਲਈ ਕਲਿੱਕ ਕਰੋ -: