ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿੱਚ ਐਤਵਾਰ ਨੂੰ ਬੇਅਦਬੀ ਦੇ ਦੋਸ਼ ਵਿੱਚ ਭੀੜ ਵੱਲੋਂ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਸ ਦੀ ਇੱਕ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਨੀਵਾਰ ਨੂੰ ਇਕ ਜਿੰਮ ਦੇ ਬਾਹਰ ਇਕ ਔਰਤ ਨੇ ਬਣਾਈ ਸੀ। ਨੌਜਵਾਨ ਨੇ ਉਹੀ ਕੱਪੜੇ ਪਾਏ ਹੋਏ ਹਨ ਜੋ ਉਸ ਨੇ ਐਤਵਾਰ ਨੂੰ ਪਹਿਨੇ ਸਨ।
ਨੌਜਵਾਨ ਨੇ ਪੈਰਾਂ ਵਿੱਚ ਘੁੰਗਰੂ ਬੰਨ੍ਹੇ ਹੋਏ ਹਨ ਤੇ ਇੱਕ ਹੱਥ ਵਿੱਚ ਖੇਤੀਬਾੜੀ ਦਾ ਸੰਦ ਖੁਰਪੀ ਫੜੀ ਹੋਈ ਹੈ। ਸਿਰ ‘ਤੇ ਨਕਲੀ ਗਹਿਣੇ ਵਰਗੀ ਕੋਈ ਚੀਜ਼ ਬੰਨ੍ਹੀ ਹੋਈ ਹੈ। ਔਰਤ ਉਸ ਨੂੰ ਪੁੱਛਦੀ ਹੈ ਕਿ ਕੀ ਤੁਸੀਂ ਕ੍ਰਿਸ਼ਣਾ ਬਣੇ ਹੋ, ਤਾਂ ਨੌਜਵਾਨ ਮੁਸਕਰਾ ਕੇ ਚਲਾ ਜਾਂਦਾ ਹੈ। ਜਿੰਮ ਦੇ ਸੰਚਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਮੰਦਬੁੱਧੀ ਲੱਗ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਕਾਂਜਲੀ ਰੋਡ ‘ਤੇ ਜਿੰਮ ਦੇ ਬਾਹਰ ਦੀ ਹੈ। ਇਸ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾਣਗੇ। ਆਈਜੀ ਜਲੰਧਰ ਰੇਂਜ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਵੀਡੀਓ ਵਿੱਚ ਦਿਸਣ ਵਾਲਾ ਨੌਜਵਾਨ ਉਹੀ ਹੋਇਆ ਤਾਂ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਜੀਠੀਆ ‘ਤੇ ਹੋਈ FIR ‘ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ‘ਕਾਹਨੂੰ ਔਖੇ ਹੁੰਦੇ ਓ, ਮੈਨੂੰ ਹੀ ਲੈ ਜਾਓ’
ਪਿੰਡ ਨਿਜ਼ਾਮਪੁਰ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਦੇ ਲੋਕਾਂ ਨੇ ਦੋਸ਼ੀ ਨੌਜਵਾਨ ਨੂੰ ਫੜਿਆ ਸੀ ਤਾਂ ਉਹ ਲੋਕ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨਾ ਚਾਹੁੰਦੇ ਸਨ ਪਰ ਬਾਹਰੋਂ ਆਏ ਕੁਝ ਲੋਕਾਂ ਨੇ ਪਿੰਡ ਵਾਸੀਆਂ ਦੀ ਗੱਲ ਨਹੀਂ ਸੁਣੀ।