ਪੰਜਾਬ ਵਿੱਚ ਨਸ਼ੇ ਨੇ ਕਿਸ ਹੱਦ ਤੱਕ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਇਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਾਇਰਲ ਵੀਡੀਓ ‘ਚ ਇਕ ਨੌਜਵਾਨ ਕੁੜੀ ਨਸ਼ੇ ਦਾ ਟੀਕਾ ਲਗਾ ਕੇ ਇੰਨੀ ਬੇਵੱਸ ਹੋ ਗਈ ਕਿ ਉਹ ਆਪਣੇ ਪੈਰਾਂ ‘ਤੇ ਖੜ੍ਹੀ ਵੀ ਨਹੀਂ ਹੋ ਸਕੀ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਅੰਮ੍ਰਿਤਸਰ ‘ਚ ਨਸ਼ਿਆਂ ਲਈ ਬਦਨਾਮ ਮਕਬੂਲਪੁਰਾ ਇਲਾਕੇ ਦੀ ਹੈ। ਇਹ ਵੀਡੀਓ ਕਿਸੇ ਮਰਦ ਦੀ ਨਹੀਂ ਸਗੋਂ ਔਰਤ ਦੀ ਹੈ। ਵੀਡੀਓ ‘ਚ ਹੱਥਾਂ ‘ਚ ਚੂੜਾ ਪਾਈ ਇਕ ਮੁਟਿਆਰ ਨਸ਼ੇ ਦਾ ਟੀਕਾ ਲਾਉਣ ਤੋਂ ਬਾਅਦ ਸਿੱਧੀ ਖੜ੍ਹੀ ਵੀ ਨਹੀਂ ਹੋ ਸਕਦੀ। ਇੰਨਾ ਹੀ ਨਹੀਂ ਔਰਤ ਇਕ ਕਦਮ ਵੀ ਅੱਗੇ ਨਹੀਂ ਤੁਰ ਪਾ ਰਹੀ। ਕੁੜੀ ਦੀ ਉਮਰ ਵੇਖਣ ਵਿੱਚ ਲਗਭਗ 24-25 ਸਾਲ ਦੀ ਲੱਗ ਰਹੀ ਹੈ। ਉਸ ਨੇ ਚੰਗੇ ਕੱਪੜੇ ਪਹਿਨੇ ਹੋਏ ਹਨ।
ਇਹ ਵੀਡੀਓ ਅੰਮ੍ਰਿਤਸਰ ਪੂਰਬੀ ਅਧੀਨ ਆਉਂਦੇ ਮਕਬੂਲਪੁਰਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵੀਡੀਓ ਇੱਕ ਕਿਸਾਨ ਆਗੂ ਵੱਲੋਂ ਰਿਕਾਰਡ ਕੀਤੀ ਗਈ ਹੈ। ਮਕਬੂਲਪੁਰਾ ਅੰਮ੍ਰਿਤਸਰ ਦਾ ਉਹ ਇਲਾਕਾ ਹੈ, ਜਿਸ ਨੂੰ ਕਦੇ ਵਿਧਵਾਵਾਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਹਰ ਘਰ ਵਿੱਚ ਕੋਈ ਨਾ ਕੋਈ ਨਸ਼ੇ ਦਾ ਆਦੀ ਹੈ।
ਇਹ ਵੀ ਪੜ੍ਹੋ : ਮੁਲਜ਼ਮ ਕਪਿਲ ਪੰਡਿਤ ਦਾ ਵੱਡਾ ਖੁਲਾਸਾ, ਕਿਹਾ-‘ਲਾਰੈਂਸ ਦੇ ਕਹਿਣ ‘ਤੇ ਕੀਤੀ ਸੀ ਸਲਮਾਨ ਖਾਨ ਦੀ ਰੇਕੀ’
ਪਰਿਵਾਰਾਂ ਨੇ ਆਪਣੇ ਜਵਾਨ ਪੁੱਤਰਾਂ ਨੂੰ ਨਸ਼ਿਆਂ ਕਰਕੇ ਮਰਦੇ ਦੇਖਿਆ ਹੈ, ਪਰ ਹੁਣ ਔਰਤਾਂ ਵੀ ਇਸ ਨਸ਼ੇ ਦੀ ਲਪੇਟ ਵਿੱਚ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਨੌਜਵਾਨ ਨਸ਼ਾ ਵੇਚਦੇ ਅਤੇ ਖਰੀਦਦੇ ਹਨ ਪਰ ਇਹ ਨਾ ਤਾਂ ਪੁਲਿਸ ਨੂੰ ਨਜ਼ਰ ਆ ਰਹੇ ਹਨ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ।
ਵੀਡੀਓ ਲਈ ਕਲਿੱਕ ਕਰੋ -: