Vigilance department arrested: ਵਿਜੀਲੈਂਸ ਵਿਭਾਗ ਮੋਗਾ ਨੇ ਅੱਜ ਲਾਕਡਾਊਨ ਦੇ ਦੋਰਾਨ 80 ਹਜਾਰ ਰੁਪਏ ਦੀ ਰਿਸ਼ਵਤ ਲੈਦਿਆਂ ਨੈਸ਼ਨਲ ਹਾਈਏ ਦੇ ਇਕ ਜੇ.ਈ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਹੈ ਜਦਕਿ ਰਿਸ਼ਵਤ ਦੇ ਮਾਮਲੇ ਵਿੱਚ ਉਸ ਦਾ ਦੂਸਰਾ ਸਾਥੀ ਜੇ.ਈ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੀਲੈਸ ਦੇ ਐਸ.ਐਸ.ਪੀ ਹਰਗੋਬਿੰਦ ਸਿੰਘ ਤੇ ਡੀ.ਐਸ.ਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਜਗਰੂਪ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਘੋਲੀਆਂ ਕਲਾਂ ਨੇ ਦੱਸਿਆ ਕਿ ਉਸ ਦਾ ਇਕ ਢਾਬਾ ਨੇੜੇ ਫੂਲੇਵਾਲਾ ਪੁਲ ਤੇ ਬਣਿਆ ਹੋਇਆ ਹੈ। ਜਿਸ ਦੀ ਜਗਹ ਕਰੀਬ 40 ਮਰਲੇ ਹੈ। ਉਸ ਨੇ ਦੱਸਿਆ ਕਿ ਨੈਸ਼ਨਲ ਹਾਈਵੇ 254 ਸੜਕ ਲਈ ਐਕੁਆਇਰ ਕੀਤੀ ਜਾਣ ਵਾਲੀ ਜਮੀਨ ਵਿੱਚ ਆਉਦਾ ਸੀ।
ਉਸ ਨੇ ਦੱਸਿਆ ਕਿ ਹੋਟਲ ਦੀ ਜਗਹ ਦੇ ਮਿਲਣ ਵਾਲੇ ਮੁਆਵਜੇ ਦੀ ਅਸੈਸਮੈਂਟ ਨੈਸ਼ਨਲ ਹਾਈਵੇ, ਸੈਟਰਲ ਵਰਕਸ ਡਵੀਜਨ ਨੰਬਰ 2, ਪੀ.ਡਬਲਯੂ.ਡੀ .ਐਡ.ਅਰ ਬਠਿੰਡਾ ਦੇ ਜੇ.ਈ ਹਨੀ ਬਾਂਸਲ ਤੇ ਜੇ.ਈ ਅਮਰਜੀਤ ਸਿੰਘ ਵੱਲੋ ਕੀਤੀ ਜਾਣੀ ਸੀ। ਉਸ ਨੇ ਦੱਸਿਆ ਕਿ ਹੋਟਲ ਦੇ ਮਿਲਣ ਵਾਲੇ ਮੁਆਵਜੇ ਦੀ ਰਕਮ ਨੂੰ ਡਬਲ ਕਰਨ ਦੇ ਬਦਲੇ ਜਗਰੂਪ ਸਿੰਘ ਕੋਲੋ 10 ਪ੍ਰਤੀਸ਼ਤ ਰਿਸ਼ਵਤ ਦੀ ਮੰਗ ਕੀਤੀ, ਜਿਨ੍ਹਾਂ ਦਾ ਸੋਦਾ 4 ਲੱਖ 70 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਜਿਸ ਵਿਚੋ ਦੋਨਾਂ ਨੇ ਪਹਿਲਾ ਸਾਢੇ 3 ਲੱਖ ਰੁਪਏ ਰਿਸ਼ਵਤ ਪਹਿਲਾ ਹਾਂਸਲ ਕਰ ਲਈ ਸੀ ਤੇ ਬਾਕੀ ਰਹਿਦੇ 1 ਲੱਖ 20 ਹਜਾਰ ਰੁਪਏ ਵਿਚੋ ਅੱਜ ਉਸ ਨੇ 80 ਹਜਾਰ ਰੁਪਏ ਦੇਣ ਲਈ ਬਾਘਾ ਪੁਰਾਣਾ ਵਿਖੇ ਬੁਲਾਇਆ ਗਿਆ ਸੀ। ਵਿਜੀਲੈਂਸ ਟੀਮ ਵੱਲੋ ਅੱਜ ਸ਼ਿਕਾÎÎਇਕ ਕਰਤਾ ਜਗਰੂਪ ਸਿੰਘ ਕੋਲੋ 80 ਹਜ਼ਾਰ ਰੁਪਏ ਰਿਸ਼ਵਤ ਲੈਦਿਆ ਜੇ.ਈ ਹਨੀ ਬਾਂਸਲ ਨੂੰ ਮੌਕੇ ਤੇ ਕਾਬੂ ਕਰਕੇ ਉਸ ਕੋਲੋ ਰਿਸ਼ਵਤ ਦੇ 80 ਹਜਾਰ ਰੁਪਏ ਬਰਾਮਦ ਕਰ ਲਏ। ਐਸ.ਐਸ.ਪੀ ਨੇ ਦੱਸਿਆ ਕਿ ਵਿਜੀਲੈਸ ਵਿਭਾਗ ਵੱਲੋ ਦੋਨੋ ਜੇ.ਈ ਹਨੀ ਬਾਸਲ ਅਤੇ ਜੇ.ਈ ਅਮਰਜੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।